ਨਵੀਂ ਦਿੱਲੀ: ਜੇਕਰ ਫੇਸਬੁੱਕ 'ਤੇ ਬੈਨ ਲੱਗ ਜਾਵੇ? ਇਹ ਗੱਲ ਸੁਣਦਿਆਂ ਹੀ ਤੁਸੀਂ ਹੈਰਾਨ ਹੋ ਜਾਵੋਗੇ। ਪਰ ਅਸਲ 'ਚ ਅਜਿਹਾ ਹੋਣ ਜਾ ਰਿਹਾ ਹੈ। ਸੋਲੇਮਨ ਆਈਲੈਂਡਜ਼ 'ਚ ਸਰਕਾਰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੀ ਹੈ। ਸੋਲੋਮਨ ਟਾਈਮਜ਼ ਦੀ ਰਿਪੋਰਟ ਅਨੁਸਾਰ ਸੋਲੋਮਨ ਆਈਲੈਂਡਜ਼ ਦੀ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਸਰਕਾਰ ਦੀ ਭੜਕਾਊ ਆਲੋਚਨਾ ਤੋਂ ਬਾਅਦ ਅਣਮਿਥੇ ਸਮੇਂ ਲਈ ਫੇਸਬੁੱਕ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਹੀ ਹੈ।


ਰਿਪੋਰਟ 'ਚ ਕਿਹਾ ਗਿਆ ਹੈ ਕਿ ਸੋਲੋਮਨ ਆਈਲੈਂਡਜ਼ ਦੇ ਪ੍ਰਧਾਨ ਮੰਤਰੀ ਮਨਸੇ ਸੋਗਾਬਰੇ ਦੀ ਅਗਵਾਈ ਵਾਲੀ ਸਰਕਾਰ ਫੇਸਬੁੱਕ ‘ਤੇ ਪਾਬੰਦੀ ਦੇ ਸੰਬੰਧ 'ਚ ਅੱਜ 17 ਨਵੰਬਰ ਨੂੰ ਇਕ ਅਧਿਕਾਰਤ ਐਲਾਨ ਕਰੇਗੀ। ਫੇਸਬੁੱਕ ਸੁਲੇਮਾਨ ਆਈਲੈਂਡਜ਼ ਵਿੱਚ ਇੱਕ ਬਹੁਤ ਹੀ ਪ੍ਰਸਿੱਧ ਪਲੇਟਫਾਰਮ ਹੈ ਜਿਸ ਦੀ ਆਬਾਦੀ ਲਗਭਗ 650,000 ਹੈ। ਜਿੱਥੇ ਲੋਕ ਆਪਣੇ ਵਿਚਾਰਾਂ ਨੂੰ ਖੁੱਲ੍ਹ ਕੇ ਸਾਂਝਾ ਕਰਦੇ ਹਨ। ਪਰ ਹਾਲ ਹੀ 'ਚ ਇਸ ਪਲੇਟਫਾਰਮ ਦੀ ਵਰਤੋਂ ਉਥੇ ਦੀ ਮੌਜੂਦਾ ਸਰਕਾਰ ਵਿਰੁੱਧ ਆਲੋਚਨਾਤਮਕ ਪ੍ਰਤੀਕਰਮ ਦੇਣ ਲਈ ਕੀਤੀ ਗਈ ਸੀ।




ਇਕ ਫੇਸਬੁੱਕ ਦੇ ਬੁਲਾਰੇ ਦਾ ਕਹਿਣਾ ਹੈ ਕਿ ਕੰਪਨੀ ਇਸ ਮੁੱਦੇ ‘ਤੇ ਵਿਚਾਰ ਵਟਾਂਦਰੇ ਲਈ ਸੁਲੇਮਾਨ ਸਰਕਾਰ ਨਾਲ ਸੰਪਰਕ ਕਰ ਰਹੀ ਹੈ। ਕਿਉਂਕਿ ਸਰਕਾਰ ਦਾ ਇਹ ਕਦਮ ਸੁਲੇਮਾਨ ਆਈਲੈਂਡਜ਼ ਦੇ ਹਜ਼ਾਰਾਂ ਲੋਕਾਂ ਨੂੰ ਪ੍ਰਭਾਵਤ ਕਰੇਗਾ ਜੋ ਪ੍ਰਸ਼ਾਂਤ ਵਿੱਚ ਮਹੱਤਵਪੂਰਣ ਵਿਚਾਰ ਵਟਾਂਦਰੇ ਵਿੱਚ ਜੁੜਨ ਅਤੇ ਸ਼ਾਮਲ ਹੋਣ ਲਈ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦੇ ਹਨ।’