ਮੋਗਾ: ਮੋਗਾ ਵਿੱਚ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੌਕ 'ਤੇ ਸ਼ਰਾਬ ਦਾ ਠੇਕਾ ਲੁੱਟ ਲਿਆ। ਇਹ ਠੇਕਾ ਐਸਐਸਪੀ ਦਫਤਰ ਤੋਂ ਸਿਰਫ 10 ਮੀਟਰ ਦੀ ਦੂਰੀ 'ਤੇ ਸਥਿਤ ਹੈ। ਲੁੱਟ ਤੋਂ ਬਾਅਦ ਪੁਲਿਸ ਤੇ ਫੋਰੈਂਸਿਕ ਟੀਮ ਵੀ ਮਾਮਲੇ ਦੀ ਜਾਂਚ ਵਿੱਚ ਜੁਟ ਗਈਆਂ ਹਨ।


ਓਬਾਮਾ ਦਾ ਦਾਅਵਾ, 'ਸਿੰਘ ਵਾਜ਼ ਕਿੰਗ', ਡਾ. ਮਨਮੋਹਨ ਸਿੰਘ ਬਾਰੇ ਵੱਡੇ ਖੁਲਾਸੇ, ਪੜ੍ਹ ਕੇ ਹੋ ਜਾਵੋਗੇ ਹੈਰਾਨ

ਠੇਕੇ ਦੇ ਕਰਮਚਾਰੀਆਂ ਨੇ ਦੱਸਿਆ ਕਿ ਰਾਤ ਕਰੀਬ 3 ਵਜੇ 3 ਨਕਾਬਪੋਸ਼ ਠੇਕੇ ਦਾ ਸ਼ਟਰ ਤੋੜ ਕੇ ਅੰਦਰ ਆਏ ਤੇ ਉਨ੍ਹਾਂ ਨਾਲ ਧੱਕਾ ਮੁੱਕੀ ਕੀਤੀ। ਉਹ ਠੇਕੇ ਤੋਂ 11 ਬੋਤਲਾਂ ਬਲੈਕ ਡਾਗ, 7 ਬੋਤਲ 100 ਪਾਇਪਰ, 5 ਪੇਟੀਆਂ ਬਲੇਂਡਰ, ਵੈਟ 69 ਦੀਆਂ 7 ਬੋਤਲਾਂ, 7 ਸਿਗਨੇਚਰ ਦੀਆਂ ਬੋਤਲਾਂ, 3 ਮਕਡੋਵੇਲ ਦੀਆਂ ਪੇਟੀਆਂ ਤੇ ਲਗਪਗ 20 ਹਜ਼ਾਰ ਕੇਸ਼ ਲੈ ਕੇ ਫਰਾਰ ਹੋ ਗਏ।

ਕਾਂਗਰਸ 'ਚ ਮੁੜ ਵੱਡਾ ਕਲੇਸ਼, ਹੁਣ ਗਾਂਧੀ ਪਰਿਵਾਰ ਤੋਂ ਖੁੱਸੇਗੀ ਕਮਾਨ?

ਉਨ੍ਹਾਂ ਕੋਲ ਪਿਸਤੌਲ ਤੇ ਇੱਕ ਲੋਹੇ ਦੀ ਰਾਡ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਨਜ਼ਦੀਕੀ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ