Russia Ukraine War: Russia has banned flights from 36 countries EU
Russia Ukraine War: ਅੱਜ ਲਗਾਤਾਰ ਪੰਜਵੇਂ ਦਿਨ ਵੀ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਇਸ ਦੌਰਾਨ ਰੂਸ ਨੇ ਯੂਰਪੀ ਦੇਸ਼ਾਂ ਦੇ ਫੈਸਲੇ 'ਤੇ ਜਵਾਬੀ ਕਾਰਵਾਈ ਕੀਤੀ ਹੈ। ਮਾਸਕੋ ਨੇ ਬ੍ਰਿਟੇਨ ਅਤੇ ਜਰਮਨੀ ਸਮੇਤ 36 ਦੇਸ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਦੱਸ ਦੇਈਏ ਕਿ ਇਨ੍ਹਾਂ ਦੇਸ਼ਾਂ ਨੇ ਰੂਸ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹਨ।
ਯੂਰਪੀਅਨ ਯੂਨੀਅਨ ਨੇ ਰੂਸੀ ਏਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਲਈ ਸਹਿਮਤੀ ਦਿੱਤੀ ਹੈ। ਇਸ ਤੋਂ ਇਲਾਵਾ ਯੂਕਰੇਨ ਨੂੰ ਭੇਜੇ ਜਾਣ ਵਾਲੇ ਹਥਿਆਰਾਂ 'ਤੇ ਲੱਖਾਂ ਯੂਰੋ ਖਰਚ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਕ੍ਰੇਮਲਿਨ ਪੱਖੀ ਮੀਡੀਆ ਸੰਗਠਨ ਨੂੰ ਨਿਸ਼ਾਨਾ ਬਣਾਇਆ ਹੈ।
ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਦੇ ਨਾਲ-ਨਾਲ ਜਰਮਨੀ, ਫਰਾਂਸ, ਬ੍ਰਿਟੇਨ, ਇਟਲੀ, ਜਾਪਾਨ, ਯੂਰਪੀ ਸੰਘ ਅਤੇ ਹੋਰ ਦੇਸ਼ ਰੂਸ ਦੇ ਕੇਂਦਰੀ ਬੈਂਕ ਨੂੰ ਪਾਬੰਦੀਆਂ ਦੇ ਜ਼ਰੀਏ ਨਿਸ਼ਾਨਾ ਬਣਾ ਰਹੇ ਹਨ। ਵਿੱਤ ਵਿਭਾਗ ਦੇ ਮੁਤਾਬਕ, ਇਸ ਕਦਮ ਨਾਲ ਰੂਸੀ ਕੇਂਦਰੀ ਬੈਂਕ ਅਮਰੀਕਾ ਜਾਂ ਕਿਸੇ ਅਮਰੀਕੀ ਸੰਸਥਾ ਤੋਂ ਕੋਈ ਫੰਡ ਇਕੱਠਾ ਨਹੀਂ ਕਰ ਸਕੇਗਾ।
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਸੋਮਵਾਰ ਨੂੰ ਬੇਲਾਰੂਸ 'ਚ ਦੋਹਾਂ ਦੇਸ਼ਾਂ ਵਿਚਾਲੇ ਬੈਠਕ ਹੋਈ। ਇਸ ਬੈਠਕ 'ਚ ਯੂਕਰੇਨ ਨੇ ਰੂਸ ਤੋਂ ਤੁਰੰਤ ਜੰਗ ਰੋਕਣ ਅਤੇ ਫੌਜ ਨੂੰ ਵਾਪਸ ਬੁਲਾਉਣ ਦੀ ਮੰਗ ਉਠਾਈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਯੁੱਧ ਕਾਰਨ ਪੰਜ ਲੱਖ ਤੋਂ ਵੱਧ ਲੋਕ ਯੂਕਰੇਨ ਛੱਡ ਚੁੱਕੇ ਹਨ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਰੂਸੀ ਹਮਲੇ ਵਿਚ 102 ਨਾਗਰਿਕਾਂ ਦੀ ਮੌਤ ਹੋ ਗਈ ਹੈ।