Russia Ukraine Conflict: ਰੂਸ-ਯੂਕਰੇਨ ਯੁੱਧ ਅੱਜ ਆਪਣੇ 67ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਜੰਗ ਨੂੰ ਰੋਕਣ ਲਈ ਅਜੇ ਵੀ ਕਈ ਯਤਨ ਕੀਤੇ ਜਾ ਰਹੇ ਹਨ ਪਰ ਰੂਸ ਨੇ ਉਨ੍ਹਾਂ ਸਾਰਿਆਂ ਨੂੰ ਖਤਮ ਕਰ ਦਿੱਤਾ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਐਲਾਨ ਕੀਤਾ ਹੈ ਕਿ ਰੂਸ ਦੇ ਵਿਜੈ ਦਿਵਸ ਤੋਂ ਪਹਿਲਾਂ ਜੰਗ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਯਾਨੀ 9 ਮਈ ਤੱਕ ਹਰ ਹਾਲਤ ਵਿੱਚ ਜੰਗ ਜਾਰੀ ਰਹੇਗੀ। ਹਾਲਾਂਕਿ ਇਸ ਗੱਲ ਦੀ ਕਾਫੀ ਚਰਚਾ ਹੈ ਕਿ 9 ਮਈ ਨੂੰ ਜੰਗਬੰਦੀ ਦਾ ਐਲਾਨ ਹੋ ਸਕਦਾ ਹੈ।
ਰੂਸ 9 ਮਈ ਨੂੰ ਕਰ ਸਕਦੈ ਐਲਾਨ
ਇਸ ਨਾਲ ਹੀ ਚਰਚਾ ਹੈ ਕਿ ਰੂਸ 9 ਮਈ ਨੂੰ ਯੂਕਰੇਨ ਨਾਲ ਚੱਲ ਰਹੀ ਇਸ ਜੰਗ ਨੂੰ ਖਤਮ ਕਰਨ ਦਾ ਐਲਾਨ ਕਰ ਸਕਦਾ ਹੈ। ਦਰਅਸਲ ਰੂਸ 67 ਦਿਨਾਂ ਬਾਅਦ ਵੀ ਯੂਕਰੇਨ 'ਤੇ ਜਿੱਤ ਦਰਜ ਨਹੀਂ ਕਰ ਸਕਿਆ ਹੈ। ਉਸ ਦੇ ਜ਼ਿਆਦਾਤਰ ਸ਼ਹਿਰ ਅਜੇ ਵੀ ਉਸ ਦੇ ਕਬਜ਼ੇ ਤੋਂ ਦੂਰ ਹਨ।
ਨੌਕਰੀ ਨਾਲ ਹਰ ਮਹੀਨੇ ਕਰੋ 1 ਲੱਖ ਰੁਪਏ ਤੱਕ ਦੀ ਵਾਧੂ ਕਮਾਈ! ਬਸ ਲੋੜ ਹੈ ਸਮਾਰਟਫ਼ੋਨ ਅਤੇ ਇੰਟਰਨੈੱਟ ਦੀ
ਜਦੋਂ ਰੂਸ ਨੇ 24 ਫਰਵਰੀ ਨੂੰ ਯੂਕਰੇਨ 'ਤੇ ਹਮਲਾ ਕੀਤਾ ਸੀ ਤਾਂ ਉਸ ਨੇ ਦਾਅਵਾ ਕੀਤਾ ਸੀ ਕਿ ਉਹ 5-6 ਦਿਨਾਂ 'ਚ ਯੂਕਰੇਨ ਨੂੰ ਹਰਾ ਦੇਵੇਗਾ ਪਰ ਯੂਕਰੇਨ ਨੇ ਉਮੀਦ ਤੋਂ ਵੱਧ ਲੜਾਈ ਲੜੀ ਹੈ ਅਤੇ ਹੁਣ ਤੱਕ ਯੂਕਰੇਨ ਦੇ ਫੌਜੀ ਅਜੇ ਵੀ ਜੰਗ 'ਚ ਹਨ। ਇਸ ਜੰਗ ਵਿੱਚ ਰੂਸ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਦੂਜੇ ਪਾਸੇ ਪੁਤਿਨ ਵੀ ਲਗਾਤਾਰ ਇਸ ਜੰਗ ਵਿੱਚ ਘਿਰੇ ਹੋਏ ਹਨ। ਅਜਿਹੇ 'ਚ ਰੂਸ ਹੁਣ ਇਸ ਜੰਗ ਨੂੰ ਖਤਮ ਕਰਨ ਬਾਰੇ ਸੋਚ ਸਕਦਾ ਹੈ।