34 ਸਾਲ ਦੀ ਚੁੱਕੀ Ayda Zugay ਸ਼ਰਨਾਰਥੀ ਵਜੋਂ ਅਮਰੀਕਾ ਆਈ ਸੀ। ਦੋ ਦਹਾਕੇ ਪਹਿਲਾਂ Zuga ਨੇ ਯੂਗੋਸਲਾਵੀਆ ਤੋਂ ਭੱਜ ਕੇ ਆਪਣੀ ਭੈਣ ਨਾਲ ਇੱਥੇ ਸ਼ਰਨ ਲਈ ਸੀ। ਉਦੋਂ ਉਨ੍ਹਾਂ ਕੋਲ ਨਾ ਰਹਿਣ ਲਈ ਥਾਂ ਸੀ ਅਤੇ ਨਾ ਖਾਣ ਲਈ ਪੈਸਾ ਸੀ ਪਰ ਉਨ੍ਹਾਂ ਔਖੇ ਹਾਲਾਤਾਂ ਵਿਚ ਇਕ ਅਜਨਬੀ ਔਰਤ ਨੇ ਉਸ ਦੀ ਮਦਦ ਕੀਤੀ। ਜਿਸਦੀ  Ayda Zugay ਨੂੰ ਅੱਜ ਵੀ ਤਲਾਸ਼ ਹੈ।


 


 Zugay ਉਸ ਅਜਨਬੀ ਔਰਤ ਨੂੰ ਮਿਲ ਕੇ ਉਸ ਦਾ ਧੰਨਵਾਦ ਕਰਨਾ ਚਾਹੁੰਦੀ ਹੈ ਕਿਉਂਕਿ ਉਸ ਔਰਤ ਨੇ ਮਾੜੇ ਸਮੇਂ ਵਿਚ ਪੈਸੇ ਦੇ ਕੇ ਉਸ ਦੀ ਮਦਦ ਕੀਤੀ ਸੀ ਪਰ Zugay ਦੀ ਖੋਜ ਦੋ ਦਹਾਕਿਆਂ ਬਾਅਦ ਵੀ ਖ਼ਤਮ ਨਹੀਂ ਹੋਈ ਹੈ।

 

ਸੀਐਨਐਨ ਦੀ ਰਿਪੋਰਟ ਮੁਤਾਬਕ ਉਸ ਮਹਿਲਾ ਨੇ ਯੂਗੋਸਲਾਵੀਆ ਛੱਡ ਕੇ ਆ ਰਹੀ Zugay ਨੂੰ ਹਵਾਈ ਜਹਾਜ਼ ਵਿੱਚ ਇੱਕ ਲਿਫ਼ਾਫ਼ਾ ਦਿੱਤਾ ਸੀ। ਔਰਤ ਨੇ ਜ਼ੁਗੇ ਨੂੰ ਕਿਹਾ ਕਿ ਉਹ ਜਹਾਜ਼ ਤੋਂ ਉਤਰ ਕੇ ਹੀ ਇਸ ਲਿਫਾਫੇ ਨੂੰ ਖੋਲ੍ਹੇ। ਲਿਫ਼ਾਫ਼ੇ ਵਿੱਚ ਚਿੱਠੀ ਦੇ ਨਾਲ 100 ਡਾਲਰ (7 ਹਜ਼ਾਰ ਰੁਪਏ ਤੋਂ ਵੱਧ) ਸੀ। ਇਸ ਪੈਸੇ ਨੇ Ayda Zugay ਦੀ ਜ਼ਿੰਦਗੀ ਬਦਲ ਗਈ। 

 

ਪੱਤਰ ਵਿੱਚ ਲਿਖਿਆ ਸੀ ਇਹ 

ਔਰਤ ਨੇ ਚਿੱਠੀ 'ਚ ਲਿਖਿਆ ਸੀ- 'ਮੈਨੂੰ ਬਹੁਤ ਦੁੱਖ ਹੈ ਕਿ ਤੁਹਾਡੇ ਦੇਸ਼ 'ਚ ਬੰਬ ਧਮਾਕੇ ਕਾਰਨ ਤੁਹਾਡੇ ਪਰਿਵਾਰ ਨੂੰ ਸਮੱਸਿਆ ਹੋਈ ਹੈ। ਮੈਨੂੰ ਉਮੀਦ ਹੈ ਕਿ ਅਮਰੀਕਾ ਵਿੱਚ ਤੁਹਾਡਾ ਠਹਿਰਨਾ ਤੁਹਾਡੇ ਲਈ ਸੁਰੱਖਿਅਤ ਅਤੇ ਖੁਸ਼ਹਾਲ ਰਹੇਗਾ। ਅਮਰੀਕਾ ਵਿੱਚ ਤੁਹਾਡਾ ਸੁਆਗਤ ਹੈ। ਕਿਰਪਾ ਕਰਕੇ ਇਸਦਾ (ਪੈਸਿਆਂ) ਦੀ ਵਰਤੋ ਕਰੋ, ਇਹ ਤੁਹਾਡੀ ਮਦਦ ਕਰਨ ਲਈ ਹੈ। ਜਹਾਜ਼ 'ਚ ਇੱਕ ਦੋਸਤ- TRACY।'

 

ਪੱਤਰ ਵਿੱਚ ਉਸ ਅਜਨਬੀ ਔਰਤ ਨੇ ਆਪਣਾ ਨਾਮ  TRACY ਦੱਸਿਆ ਪਰ ਉਸ ਨੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਕਦੇ ਆਇਦਾ ਜ਼ੁਗੇ ਨਾਲ ਸੰਪਰਕ ਕੀਤਾ। ਅਜਿਹੇ 'ਚ ਜ਼ੁਗੇ ਨੂੰ ਉਸ ਨੂੰ ਲੱਭਣ ਲਈ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ। ਇਸ ਦੇ ਲਈ ਜੁਗੇ ਨੇ ਸੋਸ਼ਲ ਮੀਡੀਆ ਦਾ ਸਹਾਰਾ ਵੀ ਲਿਆ ਹੈ।

 

Ayda Zugay ਦਾ ਕਹਿਣਾ ਹੈ ਕਿ ਉਸ ਅਜਨਬੀ ਔਰਤ ਵੱਲੋਂ ਦਿੱਤੇ ਪੈਸਿਆਂ ਨਾਲ ਉਸ ਨੇ ਆਪਣਾ ਪੇਟ ਕਿਵੇਂ ਭਰਿਆ ਸੀ। ਉਨ੍ਹਾਂ ਵੱਲੋਂ ਦਿੱਤੇ ਪੈਸਿਆਂ ਨਾਲ ਉਸਨੂੰ ਕਈ ਦਿਨਾਂ ਤੱਕ ਖਾਣਾ ਨਸੀਬ ਹੋਇਆ। 23 ਸਾਲਾਂ ਬਾਅਦ Zugay ਅਤੇ ਉਸਦੀ ਭੈਣ Vanja Contino ਅਜੇ ਵੀ ਉਸ ਔਰਤ ਦਾ ਅਹਿਸਾਨ ਮੰਨਦੀ ਹੈ, ਜਿਸ ਨੇ ਉਨ੍ਹਾਂ ਨੂੰ ਬਿਨਾਂ ਦੱਸੇ ਔਖੇ ਸਮੇਂ ਵਿੱਚ ਮਦਦ ਕੀਤੀ। ਵਰਤਮਾਨ ਵਿੱਚ ਬਹੁਤ ਸਾਰੇ ਸ਼ਰਨਾਰਥੀ ਸੰਗਠਨ ਵੀ ਜ਼ੁਗੇ ਦੇ ਸਹਿਯੋਗ ਨਾਲ TRACY ਦੀ ਭਾਲ ਕਰ ਰਹੇ ਹਨ।