Russia Ukraine War: ਰੂਸ ਤੇ ਯੂਕਰੇਨ ਵਿਚਾਲੇ 75 ਦਿਨਾਂ ਤੋਂ ਜੰਗ ਜਾਰੀ ਹੈ। ਇਸ ਦੌਰਾਨ ਰੂਸ ਅੱਜ ਮਸਕੌ 'ਚ 77ਵਾਂ ਜਿੱਤ ਦਿਵਸ ਮਨਾ ਰਿਹਾ ਹੈ। ਇਸ ਮੌਕੇ ਪਰੇਡ ਸਮਾਗਮ ਵੀ ਕਰਵਾਇਆ ਜਾਵੇਗਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਦੇਸ਼ ਨੂੰ ਸੰਬੋਧਨ ਕਰਨਗੇ। ਜਿੱਤ ਦਿਵਸ 'ਤੇ ਪੁਤਿਨ ਦਾ ਰਾਸ਼ਟਰ ਨੂੰ ਸੰਬੋਧਨ ਦੇਸ਼ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਸਮਾਗਮ ਹੋਣ ਦੀ ਉਮੀਦ ਹੈ। ਰਾਸ਼ਟਰਪਤੀ ਆਪਣੇ ਸੰਬੋਧਨ 'ਚ ਕੀ ਬੋਲਣਗੇ, ਇਸ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਰੂਸ ਵਿਚ ਵਿਕਟਰੀ ਡੇ ਪਰੇਡ ਬਹੁਤ ਮਹੱਤਵਪੂਰਨ ਹੈ। ਇਹ ਪ੍ਰੋਗਰਾਮ ਹਰ ਸਾਲ 9 ਮਈ ਨੂੰ ਕਰਵਾਇਆ ਜਾਂਦਾ ਹੈ। ਇਹ 8 ਮਈ 1945 ਨੂੰ ਨਾਜ਼ੀ ਜਰਮਨੀ ਦੀ ਹਾਰ ਤੇ ਸਮਰਪਣ ਦੇ ਨਾਲ ਯੂਰਪ ਵਿੱਚ ਦੂਜੇ ਵਿਸ਼ਵ ਯੁੱਧ ਦੇ ਅੰਤ ਨੂੰ ਵੀ ਦਰਸਾਉਂਦਾ ਹੈ। ਯੂਕਰੇਨ ਨਾਲ ਜੰਗ ਦੇ ਵਿਚਕਾਰ ਰੂਸ ਵਿੱਚ ਜਿੱਤ ਦਿਵਸ ਦਾ ਜਸ਼ਨ ਇੱਕ ਪਾਸੇ ਰੂਸ ਦੀ ਯੂਕਰੇਨ ਨਾਲ ਜੰਗ ਚੱਲ ਰਹੀ ਹੈ ਤਾਂ ਦੂਜੇ ਪਾਸੇ ਰੂਸ ਅੱਜ 77ਵਾਂ ਜਿੱਤ ਦਿਵਸ ਮਨਾ ਰਿਹਾ ਹੈ। ਜੰਗ ਦੇ ਮਾਹੌਲ ਵਿਚ ਵੀ ਫੌਜ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮਾਸਕੋ ਦੇ ਰੈੱਡ ਸਕੁਏਅਰ 'ਤੇ ਫੁੱਲ ਡਰੈੱਸ ਰਿਹਰਸਲ ਵੀ ਕੀਤੀ ਗਈ ਹੈ। ਜੋ ਕਿ ਜਿੱਤ ਦਿਵਸ ਪਰੇਡ ਦੀ ਇੱਕ ਝਲਕ ਹੈ। ਅੱਜ ਭਾਰਤੀ ਸਮੇਂ ਅਨੁਸਾਰ ਦੁਪਹਿਰ 12.30 ਵਜੇ ਰੈੱਡ ਸਕੁਏਅਰ ਵਿਖੇ ਵਿਕਟਰੀ ਡੇਅ ਪਰੇਡ ਕੱਢੀ ਜਾਵੇਗੀ। ਇਸ ਤੋਂ ਬਾਅਦ ਸ਼ਾਮ 5.30 ਵਜੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜੰਗ ਵਿੱਚ ਮਾਰੇ ਗਏ ਸੈਨਿਕਾਂ ਨੂੰ ਸ਼ਰਧਾਂਜਲੀ ਦੇਣਗੇ। ਇਸ ਦੇ ਨਾਲ ਹੀ ਦੁਪਹਿਰ 12.30 ਵਜੇ ਲੋਕ ਦੂਜੇ ਵਿਸ਼ਵ ਯੁੱਧ ਵਿਚ ਹਿੱਸਾ ਲੈਣ ਵਾਲੇ ਸੈਨਿਕਾਂ ਦੇ ਰਿਸ਼ਤੇਦਾਰਾਂ ਦੀਆਂ ਤਸਵੀਰਾਂ ਨਾਲ ਰਵਾਇਤੀ 'ਅਮਰ ਰੈਜੀਮੈਂਟ' ਮਾਰਚ ਵਿਚ ਸ਼ਾਮਲ ਹੋਣਗੇ। ਇਸ ਸਾਲ ਦੇ ਜਿੱਤ ਦਿਵਸ ਦਾ ਜਸ਼ਨ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਹਜ਼ਾਰਾਂ ਰੂਸੀ ਸੈਨਿਕ ਗੁਆਂਢੀ ਦੇਸ਼ ਯੂਕਰੇਨ ਵਿੱਚ ਲੜ ਰਹੇ ਹਨ। ਹਜ਼ਾਰਾਂ ਸੈਨਿਕਾਂ ਦੇ ਮਾਰੇ ਜਾਣ ਦੀ ਖ਼ਬਰ ਵੀ ਹੈ ਪਰ ਜਸ਼ਨ ਦੇ ਮਾਹੌਲ ਵਿੱਚ ਜਵਾਨਾਂ ਦਾ ਜਜ਼ਬਾ ਬਰਕਰਾਰ ਹੈ। ਅਮਰੀਕਾ ਦੀ ਪਹਿਲੀ ਮਹਿਲਾ ਦਾ ਕੀਵ ਦਾ ਦੌਰਾ ਦੂਜੇ ਪਾਸੇ ਅਮਰੀਕੀ ਪ੍ਰਥਮ ਮਹਿਲਾ ਸਮੇਤ ਕਈ ਵਿਦੇਸ਼ੀ ਨੇਤਾਵਾਂ ਦੇ ਕੀਵ ਦੌਰੇ ਨੂੰ ਲੈ ਕੇ ਰੂਸ ਨੂੰ ਘੇਰਨ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਾਇਡਨ ਨੇ ਐਤਵਾਰ ਨੂੰ ਰੂਸ ਦੇ ਹਮਲੇ ਦੌਰਾਨ ਆਪਣੇ ਲੋਕਾਂ ਦਾ ਸਮਰਥਨ ਕਰਨ ਲਈ ਯੂਕਰੇਨ ਦਾ ਅਣ-ਐਲਾਨਿਆ ਦੌਰਾ ਕੀਤਾ। ਇੱਕ ਸਕੂਲ ਦਾ ਦੌਰਾ ਕੀਤਾ ਜੋ ਇੱਕ ਅਸਥਾਈ ਪਨਾਹ ਵਜੋਂ ਸੇਵਾ ਕਰ ਰਿਹਾ ਹੈ ਅਤੇ ਯੂਕਰੇਨ ਦੀ ਪਹਿਲੀ ਮਹਿਲਾ ਓਲੇਨਾ ਜ਼ੇਲੇਂਸਕਾ ਨੂੰ ਮਿਲਿਆ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਬਿਡੇਨ ਨੇ ਕਿਹਾ ਕਿ ਯੂਕਰੇਨ ਦੇ ਲੋਕਾਂ ਨੂੰ ਇਹ ਦਿਖਾਉਣਾ ਜ਼ਰੂਰੀ ਹੈ ਕਿ ਇਸ ਜੰਗ ਨੂੰ ਰੋਕਣਾ ਹੈ। ਅਮਰੀਕਾ ਦੇ ਲੋਕ ਯੂਕਰੇਨ ਦੇ ਨਾਲ ਖੜੇ ਹਨ।
Russia Victory Day : ਜੰਗ ਵਿਚਾਲੇ ਵਿਕਟਰੀ ਡੇ ਅੱਜ ਰਾਸ਼ਟਰਪਤੀ ਪੁਤਿਨ ਕਰ ਸਕਦੈ ਹਨ ਵੱਡਾ ਐਲਾਨ? ਮਾਸਕੋ 'ਚ ਜਸ਼ਨ ਦਾ ਮਾਹੌਲ, ਰੈੱਡ ਸਕੁਏਅਰ 'ਤੇ ਕੱਢੀ ਪਰੇਡ
abp sanjha | ravneetk | 09 May 2022 08:10 AM (IST)
ਰੂਸ ਵਿਚ ਵਿਕਟਰੀ ਡੇ ਪਰੇਡ ਬਹੁਤ ਮਹੱਤਵਪੂਰਨ ਹੈ। ਇਹ ਪ੍ਰੋਗਰਾਮ ਹਰ ਸਾਲ 9 ਮਈ ਨੂੰ ਕਰਵਾਇਆ ਜਾਂਦਾ ਹੈ। ਇਹ 8 ਮਈ 1945 ਨੂੰ ਨਾਜ਼ੀ ਜਰਮਨੀ ਦੀ ਹਾਰ ਤੇ ਸਮਰਪਣ ਦੇ ਨਾਲ ਯੂਰਪ ਵਿੱਚ ਦੂਜੇ ਵਿਸ਼ਵ ਯੁੱਧ ਦੇ ਅੰਤ ਨੂੰ ਵੀ ਦਰਸਾਉਂਦਾ ਹੈ।
Russia Victory Day