Russian air strikes and shelling kill 53 civilians in Chernihiv in just one day, on March 16


Russia-Ukraine War: ਯੂਕਰੇਨ ਤੇ ਰੂਸ ਵਿਚਾਲੇ 22 ਦਿਨਾਂ ਤੋਂ ਚੱਲ ਰਹੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਰੂਸੀ ਫ਼ੌਜਾਂ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਮੌਤ ਦਾ ਮੀਂਹ ਵਰ੍ਹਾ ਰਹੀਆਂ ਹਨ। ਯੂਕਰੇਨ ਦੇ ਸ਼ਹਿਰਾਂ ਵਿੱਚ ਧਮਾਕੇ ਤੇ ਗੋਲਾਬਾਰੀ ਜਾਰੀ ਹੈ। ਬੁੱਧਵਾਰ ਨੂੰ ਚੇਰਨੀਹਾਈਵ ਵਿੱਚ ਰੂਸੀ ਹਵਾਈ ਹਮਲੇ ਤੇ ਗੋਲਾਬਾਰੀ ਵਿੱਚ 53 ਨਾਗਰਿਕ ਮਾਰੇ ਗਏ। ਚੇਰਨੀਹਾਈਵ ਓਬਲਾਸਟ ਦੇ ਗਵਰਨਰ ਵਿਆਚੇਸਲਾਵ ਚੌਸ ਨੇ ਇਹ ਜਾਣਕਾਰੀ ਦਿੱਤੀ ਹੈ।


ਰੂਸੀ ਬਲਾਂ ਨੇ ਬੁੱਧਵਾਰ ਨੂੰ ਮਾਰੀਉਪੋਲ ਵਿੱਚ ਇੱਕ ਥੀਏਟਰ ਨੂੰ ਤਬਾਹ ਕਰ ਦਿੱਤਾ, ਜਿੱਥੇ ਸੈਂਕੜੇ ਲੋਕਾਂ ਨੇ ਪਨਾਹ ਲਈ ਹੋਈ ਸੀ ਤੇ ਹੋਰ ਸ਼ਹਿਰਾਂ ਵਿੱਚ ਬੰਬਾਰੀ ਕੀਤੀ। ਹਾਲਾਂਕਿ, ਦੋਵਾਂ ਧਿਰਾਂ ਨੇ ਯੁੱਧ ਨੂੰ ਖ਼ਤਮ ਕਰਨ ਲਈ ਗੱਲਬਾਤ ਦੀਆਂ ਕੋਸ਼ਿਸ਼ਾਂ ਪ੍ਰਤੀ ਆਸ਼ਾਵਾਦੀ ਨਜ਼ਰੀਆ ਦਿਖਾਇਆ ਹੈ।


ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਵਾਈ ਹਮਲਿਆਂ ਨੇ ਇੱਕ ਸ਼ਾਨਦਾਰ ਇਮਾਰਤ ਦੇ ਕੇਂਦਰ ਨੂੰ ਤਬਾਹ ਕਰ ਦਿੱਤਾ ਜਿੱਥੇ ਸੈਂਕੜੇ ਨਾਗਰਿਕਾਂ ਦੇ ਘਰ ਲੜਾਈ ਵਿੱਚ ਤਬਾਹ ਹੋਣ ਤੋਂ ਬਾਅਦ ਰਹਿ ਰਹੇ ਸੀ। ਕਈ ਲੋਕ ਮਲਬੇ ਹੇਠ ਦੱਬ ਗਏ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿੰਨੇ ਲੋਕ ਜ਼ਖਮੀ ਹੋਏ ਹਨ।


ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਨੇ ਕਿਹਾ ਕਿ ਰੂਸੀ ਗੋਲਾਬਾਰੀ ਨੇ ਸ਼ਹਿਰ ਦੇ ਨੇੜਲੇ ਇਲਾਕੇ ਪੋਡਿਲ ਵਿੱਚ ਕਈ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਇਹ ਸਥਾਨ ਸ਼ਹਿਰ ਦੇ ਕੇਂਦਰ ਦੇ ਉੱਤਰ ਵੱਲ ਅਤੇ ਅਖੌਤੀ ਸਰਕਾਰੀ ਇਮਾਰਤ ਤੋਂ 2.5 ਕਿਲੋਮੀਟਰ ਦੂਰ ਹੈ ਜਿਸ ਵਿੱਚ ਰਾਸ਼ਟਰਪਤੀ ਭਵਨ, ਦਫ਼ਤਰ ਤੇ ਹੋਰ ਮਹੱਤਵਪੂਰਨ ਦਫ਼ਤਰ ਹਨ।


ਅਧਿਕਾਰੀਆਂ ਨੇ ਅਜੇ ਤੱਕ ਹਮਲੇ ਜਾਂ ਜਾਨੀ ਨੁਕਸਾਨ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ। ਕੀਵ ਦੇ ਵਸਨੀਕ ਰੂਸੀ ਗੋਲਾਬਾਰੀ ਦੇ ਵਿਚਕਾਰ ਆਪਣੇ ਘਰਾਂ ਵਿੱਚ ਬੰਦ ਹਨ ਤੇ ਵੀਰਵਾਰ ਸਵੇਰ ਤੱਕ ਸ਼ਹਿਰ ਵਿੱਚ ਕਰਫਿਊ ਲਾਗੂ ਹੈ। ਇਸ ਦੌਰਾਨ ਯੂਕਰੇਨ ਦੇ ਸ਼ਹਿਰ ਮੇਲੀਟੋਪੋਲ ਦੇ ਮੇਅਰ ਨੂੰ ਰੂਸੀ ਫੌਜ ਨੇ ਪੰਜ ਦਿਨਾਂ ਤੱਕ ਬੰਧਕ ਬਣਾਏ ਰੱਖਣ ਤੋਂ ਬਾਅਦ ਰਿਹਾਅ ਕਰਵਾ ਲਿਆ ਹੈ।


ਇਹ ਵੀ ਪੜ੍ਹੋ: ਪੰਜਾਬ 'ਚ 'ਆਪ' ਦੀ ਸਰਕਾਰ ਬਣਨ ਮਗਰੋਂ ਬਦਲ ਰਿਹਾ ਮਾਹੌਲ, ਸਰਪੰਚ ਨੇ ਆਪਣੇ ਬੇਟੇ ਨੂੰ ਪਿੰਡ ਦੇ ਸਰਕਾਰੀ ਸਕੂਲ 'ਚ ਕਰਵਾਇਆ ਦਾਖਲ