ਵੈਨਕੂਵਰ - ਸਾਊਦੀ-ਕੈਨੇਡਾ ਸਿਆਸੀ ਵਿਵਾਦ ਕਰਕੇ ਕੈਨੇਡਾ ਵਿਚ ਪੜ੍ਹ ਰਹੇ ਹਜ਼ਾਰਾਂ ਸਾਊਦੀ ਵਿਦਿਆਰਥੀਆਂ ਦੀ ਮੁਸੀਬਕ ਵਧ ਗਈ ਹੈ। ਦੱਸ ਦੇਈਏ ਸਾਊਦੀ ਅਰਬ ਨੇ ਕੈਨੇਡਾ ਨਾਲ ਐਤਵਾਰ ਨੂੰ ਕੂਟਨੀਤਕ ਸੰਬੰਧ ਖਤਮ ਕਰ ਦਿੱਤੇ ਸਨ। ਵਪਾਰ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ, ਅਤੇ ਕੈਨੇਡਾ ਦੇ ਰਾਜਦੂਤ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ ਜਿਸਦਾਸਿੱਧਾ ਅਸਰ ਕੈਨੇਡਾ ਚ ਪੜ੍ਹ ਰਹੇ ਸਾਊਦੀ ਅਰਬ ਦੇ ਸਾਊਦੀ ਅਰਬ 15,000 ਤੋਂ ਵਧੇਰੇ ਵਿਦਿਆਰਥੀਆਂ ਤੇ ਪਿਆ ਹੈ।


ਦਰਅਸਲ ਸਾਊਦੀ ਅਰਬ ਨੇ ਕੈਨੇਡਾ ਨਾਲ ਕੂਟਨੀਤਕ ਸੰਬੰਧ ਖਤਮ ਕਰ ਦਿੱਤੇ ਸਨ। ਵਪਾਰ ਵੀ ਬੰਦ ਕਰ ਦਿੱਤਾ ਗਿਆ ਹੈ ਅਤੇ ਕੈਨੇਡਾ ਦੇ ਰਾਜਦੂਤ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਖਬਰਾਂ ਹਨ ਕਿ ਸਾਊਦੀ ਅਰਬ ਨੇ ਕੈਨੇਡਾ ਵਿਚ ਪੜ੍ਹ ਰਹੇ ਹਜ਼ਾਰਾਂ ਵਿਦਿਆਰਥੀਆਂ ਨੂੰ ਵੀ ਵਾਪਿਸ ਸੱਦਿਆ ਹੈ, ਜਿਸ ਕਾਰਨ ਇਨ੍ਹਾਂ ਵਿਦਿਆਰਥੀਆਂ ਦੀ ਉਲਝਣ ਵਧ ਗਈ ਹੈ। ਹਾਲਾਂਕਿ ਕੁਝ ਯੂਨੀਵਰਸਿਟੀਆਂ ਨੇ ਵਿਦਿਆਰਥੀਆਂ ਨਾਲ ਖੜਨ ਦੀ ਗੱਲ ਆਖੀ ਹੈ।


ਇੱਕ ਬਿਆਨ ਜਾਰੀ ਕਰਦਿਆਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (ਯੂਬੀਸੀ) ਨੇ ਕਿਹਾ ਕਿ ਓਹ ਵਿਦਿਆਰਥੀਆਂ ਨੂੰ ਸਹਾਇਤਾ ਦੇਣਾ ਜਾਰੀ ਰੱਖਣਗੇ, ਜਿਨ੍ਹਾਂ ਨੂੰ ਸਾਊਦੀ ਅਰਬ ਨੇ ਕੈਨੇਡਾ ਵਿਚ ਪੜ੍ਹਾਈ ਬੰਦ ਕਰਨ ਲਈ ਕਿਹਾ ਹੈ।


UBC ਵਿਚ ਕਰੀਬ 280 ਸਾਊਦੀ ਰਾਸ਼ਟਰੀ ਵਿਦਿਆਰਥੀ ਹਨ। ਇਨ੍ਹਾਂ ਵਿਚੋਂ ਕਰੀਬ 80% ਨੂੰ ਸਾਊਦੀ ਅਰਬ ਕਲਚਰਲ ਬਿਊਰੋ ਵੱਲੋਂ ਸਪੌਂਸਰ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਪ੍ਰਧਾਨ ਅਤੇ ਵਾਈਸ ਚਾਂਸਲਰ, ਸੈਂਟਾ ਓਨੋ ਨੇ ਕਿਹਾ ਕਿ ਇਹ ਤਣਾਅ ਅਤੇ ਅਨਿਸ਼ਚਿਤਤਾ ਵਾਲਾ ਸਮਾਂ ਹੈ ਪਰ ਮੈਂ ਭਰੋਸਾ ਦਵਾਉਂਦਾ ਹਾਂ ਕਿ ਸਾਊਦੀ ਵਿਦਿਆਰਥੀਆਂ ਲਈ ਹਰ ਸੰਭਵ ਮਦਦ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।'


ਦੂਜੇ ਪਾਸੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਅਦਲ-ਅਲ-ਜੁਬੇਰ ਨੇ ਕਿਹਾ ਕਿ ਕੈਨੇਡਾ ਨੇ ਉਸ ਵੇਲੇ ਵੱਡੀ ਗਲਤੀ ਕੀਤੀ ਜਦੋਂ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਟਵੀਟ ਕਰਕੇ ਸਾਊਦੀ ਵਿਚ ਹੋਈਆਂ ਗ੍ਰਿਫਤਾਰੀਆਂ ਦੀ ਆਲੋਚਨਾ ਕੀਤੀ ਸੀ। ਕ੍ਰਿਸਟੀਆ ਫਰੀਲੈਂਡ ਨੇ ਆਪਣੇ ਟਵੀਟ ਵਿਚ ਲਿਖਿਆ ਸੀ ਕੈਨੇਡਾ ਬਦਾਵੀ ਪਰਿਵਾਰ ਨਾਲ ਖੜਾ ਹੈ, ਅਤੇ ਅਸੀਂ ਰੈਫ ਤੇ ਸਮਰ ਬਦਾਵੀ ਦੀ ਰਿਹਾਈ ਦੀ ਮੰਗ ਕਰਦੇ ਹਾਂ।