Saudi Arabia executes 81 men in one day for terrorism and other charges


ਰਿਆਦ: ਸਾਊਦੀ ਅਰਬ ਨੇ ਸ਼ਨੀਵਾਰ ਨੂੰ ਅੱਤਵਾਦ ਨਾਲ ਜੁੜੇ ਅਪਰਾਧਾਂ ਲਈ 81 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਲੋਕਾਂ ਨੂੰ ਕਤਲ ਅਤੇ ਅੱਤਵਾਦੀ ਸਮੂਹ ਨਾਲ ਸਬੰਧਿਤ ਹੋਣ ਦਾ ਦੋਸ਼ੀ ਪਾਇਆ ਗਿਆ। ਸਾਊਦੀ ਅਰਬ ਦੇ ਆਧੁਨਿਕ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਇੰਨੇ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ।


ਇਸ ਤੋਂ ਪਹਿਲਾਂ ਸਾਲ 1979 'ਚ ਮੱਕਾ ਦੀ ਗ੍ਰੈਂਡ ਮਸਜਿਦ 'ਤੇ ਕਬਜ਼ਾ ਕਰਨ ਦੇ ਦੋਸ਼ੀ 63 ਅੱਤਵਾਦੀਆਂ ਨੂੰ ਜਨਵਰੀ 1980 'ਚ ਫਾਂਸੀ ਦਿੱਤੀ ਗਈ ਸੀ। ਫਿਲਹਾਲ ਇਸ ਪਿੱਛੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਸਾਊਦੀ ਨੇ ਮੌਤ ਦੀ ਸਜ਼ਾ ਲਈ ਸ਼ਨੀਵਾਰ ਨੂੰ ਕਿਉਂ ਚੁਣਿਆ ਹੈ।


ਸਰਕਾਰੀ ਸਾਊਦੀ ਪ੍ਰੈੱਸ ਏਜੰਸੀ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਫਾਂਸੀ 'ਤੇ ਲਟਕਾਏ ਗਏ ਇਨ੍ਹਾਂ 'ਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਨੂੰ "ਮਾਸੂਮ ਆਦਮੀਆਂ, ਔਰਤਾਂ ਅਤੇ ਬੱਚਿਆਂ ਦੀ ਹੱਤਿਆ ਸਮੇਤ ਵੱਖ-ਵੱਖ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਹਨ।" ਫਾਂਸੀ ਦਿੱਤੇ ਗਏ ਲੋਕਾਂ ਚੋਂ ਬਹੁਤ ਸਾਰੇ ਅਲ ਕਾਇਦਾ, ਇਸਲਾਮਿਕ ਸਟੇਟ ਸਮੂਹ ਦੇ ਮੈਂਬਰ ਅਤੇ ਸਮਰਥਨ ਹਾਸਲ ਲੋਕ ਸ਼ਾਮਲ ਸੀ।


ਸਾਊਦੀ ਦੀ ਅਗਵਾਈ ਵਾਲਾ ਫੌਜੀ ਗਠਜੋੜ ਯਮਨ ਵਿੱਚ 2015 ਤੋਂ ਈਰਾਨ ਸਮਰਥਿਤ ਹਾਉਤੀ ਬਾਗੀਆਂ ਵਿਰੁੱਧ ਜੰਗ ਲੜ ਰਿਹਾ ਹੈ। ਤਾਂ ਜੋ ਇੱਥੇ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਸਰਕਾਰ ਨੂੰ ਬਹਾਲ ਕੀਤਾ ਜਾ ਸਕੇ। ਮੌਤ ਦੀ ਸਜ਼ਾ ਸੁਣਾਏ ਗਏ ਲੋਕਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ ਅਤੇ ਨਾ ਹੀ ਇਹ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਕਿੱਥੇ ਫਾਂਸੀ ਦਿੱਤੀ ਗਈ। ਸਾਊਦੀ ਪ੍ਰੈੱਸ ਏਜੰਸੀ ਨੇ ਕਿਹਾ ਕਿ ਦੋਸ਼ੀਆਂ ਨੂੰ ਸਾਊਦੀ ਕਾਨੂੰਨ ਤਹਿਤ ਵਕਾਲਤ ਕਰਨ ਅਤੇ ਆਪਣੇ ਸਾਰੇ ਅਧਿਕਾਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।


ਰਿਪੋਰਟ 'ਚ ਕਿਹਾ ਗਿਆ ਹੈ, ''ਸਾਊਦੀ ਅਰਬ ਅੱਤਵਾਦ ਅਤੇ ਦੁਨੀਆ ਦੀ ਸਥਿਰਤਾ ਲਈ ਖ਼ਤਰਾ ਪੈਦਾ ਕਰਨ ਵਾਲੀਆਂ ਕੱਟੜਪੰਥੀ ਵਿਚਾਰਧਾਰਾਵਾਂ ਖਿਲਾਫ ਸਖ਼ਤ ਅਤੇ ਗੈਰ-ਸਮਝੌਤਾਪੂਰਨ ਸਟੈਂਡ ਲੈਣਾ ਜਾਰੀ ਰੱਖੇਗਾ।'' ਸਾਊਦੀ ਅਰਬ 'ਚ ਆਮ ਤੌਰ 'ਤੇ ਮੌਤ ਦੀ ਸਜ਼ਾ ਵਾਲੇ ਕੈਦੀਆਂ ਦਾ ਸਿਰ ਕਲਮ ਕੀਤਾ ਜਾਂਦਾ ਹੈ।


ਇਹ ਵੀ ਪੜ੍ਹੋ: ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੀ ਕਾਇਰਤਾ ਭਰੀ ਕਾਰਵਾਈ, CRPF ਜਵਾਨ ਨੂੰ ਮਾਰੀ ਗੋਲੀ