ਲਾਹੌਰ : ਭਾਰਤ ਤੇ ਪਾਕਿਸਤਾਨ ਵਿਚਾਲੇ 1972 ਦੇ ਇਤਿਹਾਸਿਕ ਸ਼ਿਮਲਾ ਸਮਝੌਤੇ ਨੂੰ ਇੱਕ 'ਇੱਕ ਗ਼ਲਤੀ' ਕਰਾਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਮੁੱਖਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਇਹ ਕਸ਼ਮੀਰੀਆਂ ਦੇ ਸੁਤੰਤਰਤਾ ਅੰਦੋਲਨ ਨੂੰ ਆਸ਼ੰਕ ਰੂਪ ਨਾਲ ਚੋਟ ਪਹੁੰਚਾਂਦਾ ਹੈ। ਸ਼ਾਹਬਾਜ਼ ਨੇ ਕਲ ਕਸ਼ਮੀਰ 'ਤੇ ਇੱਕ ਸਮਾਗਮ ਵਿੱਚ ਕਿਹਾ,'ਸ਼ਿਮਲਾ ਸਮਝੌਤਾ (ਪਾਕਿਸਤਾਨ ਦੇ ਲਈ) ਇੱਕ ਵੱਡੀ ਗ਼ਲਤੀ ਸੀ ਕਿਉਂਕਿ ਇਹ ਕਸ਼ਮੀਰੀਆਂ ਦੇ ਸੁਤੰਤਰਤਾ ਸੰਘਰਸ਼ ਨੂੰ ਸੱਟ ਮਾਰਦਾ ਹੈ। ਹਾਲਾਂਕਿ ਇਹ ਰੁਕਿਆ ਨਹੀਂ ਹੈ।' ਦੱਸਣਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਸ਼ਿਮਲਾ ਸਮਝੌਤਾ 1971 ਦੀ ਜੰਗ ਦਾ ਨਤੀਜਾ ਸੀ, ਜਿਸ ਤੋਂ ਬਾਅਦ ਭਾਰਤ ਨੇ ਹਥਿਆਰ ਥੱਲੇ ਸੁੱਟਣ ਵਾਲੇ 90 ਹਜ਼ਾਰ ਪਾਕਿਸਤਾਨੀ ਸੈਨਿਕਾਂ ਨੂੰ ਰਿਹਾ ਕੀਤਾ ਸੀ।ਸ਼ਾਹਬਾਜ਼ ਦੇ ਬਿਆਨ ਦੀ ਪਾਕਿਸਤਾਨ ਪੀਪਲਜ਼ ਪਾਰਟੀ ਨੇ ਨਿੰਦਾ ਕੀਤੀ ਹੈ।