ਵਾਸ਼ਿੰਗਟਨ: ਲਾਸ ਵੇਗਸ 'ਚ ਇੱਕ ਮਿਊਜ਼ਿਕ ਕਨਸਰਟ ਦੌਰਾਨ ਅੰਨ੍ਹੇਵਾਹ ਫਾਇਰਿੰਗ ਕਰਕੇ 59 ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਹਮਲਾਵਰ ਸਟੀਫ ਪੈਡਕ ਨਿਵਾਡਾ 'ਚ ਐਸ਼ ਭਰੀ ਜ਼ਿੰਦਗੀ ਜੀਅ ਰਿਹਾ ਸੀ।
ਸਟੀਫਨ ਨੇ ਰੀਅਲ ਅਸਟੇਟ ਦੇ ਕਾਰੋਬਾਰ ਤੋਂ ਹੀ ਕਰੋੜਾਂ ਰੁਪਏ ਕਮਾਏ ਸਨ। ਇੰਨਾ ਹੀ ਨਹੀਂ ਖਬਰਾਂ ਮੁਤਾਬਕ ਪੈਡਕਕੋਲ ਦੋ ਪਲੇਨ ਤੇ ਪੂਰੇ ਅਮਰੀਕਾ 'ਚ ਕਈ ਜਾਇਦਾਦਾਂ ਵੀ ਸਨ। ਸਟੀਫਨ ਦੇ ਭਰਾ ਮੁਤਾਬਕ ਉਹ ਜੁਏ 'ਚ ਵੱਡਾ ਹੱਥ ਮਾਰਨਾ ਵੀ ਪਸੰਦ ਕਰਦਾ ਸੀ।
ਸਟੀਫ ਦੇ ਬੈਕਗ੍ਰਾਉਂਡ ਤੋਂ ਅਜਿਹਾ ਕੁਝ ਪਤਾ ਨਹੀਂ ਲੱਗਦਾ ਕਿ ਉਹ ਐਤਵਾਰ ਰਾਤ ਨੂੰ ਮੰਡਾਲੇ ਬੇ ਹੋਟਲ ਐਂਡ ਕੈਸੀਨੋ ਦੀ 32ਵੀਂ ਮੰਜ਼ਲ 'ਤੇ ਘੱਟ ਤੋਂ ਘੱਟ 23 ਬੰਦੂਕਾਂ ਨਾਲ ਕਿਉਂ ਆਇਆ ਸੀ। ਕਾਨੂੰਨੀ ਅਧਿਕਾਰੀ ਤੇ ਪਰਿਵਾਰ ਦੇ ਮੈਂਬਰ ਉਸ ਦੇ ਹਮਲਾ ਕਰਨ ਦੇ ਕਾਰਨਾਂ ਨੂੰ ਸਾਫ ਨਹੀਂ ਕਰ ਸਕੇ ਹਨ।