ਵਾਸ਼ਿੰਗਟਨ: ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਸੋਸ਼ਲ ਮੀਡੀਆ ਦਾ ਥੰਮ੍ਹ ਕਹੀ ਜਾ ਸਕਣ ਵਾਲੀ ਵੈੱਬਸਾਈਟ ਦੇ ਨਕਾਰਾਤਮਕ ਪ੍ਰਭਾਵਾਂ ਲਈ ਜਨਤਕ ਰੂਪ ਵਿੱਚ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਫੇਸਬੁੱਕ ਦੀ ਵਰਤੋਂ ਲੋਕਾਂ ਨੂੰ ਇੱਕਜੁੱਟ ਕਰਨ ਦੀ ਥਾਂ ਉਨ੍ਹਾਂ ਨੂੰ ਪਾੜਨ ਲਈ ਕੀਤਾ ਜਾ ਰਿਹਾ ਹੈ, ਇਸ ਲਈ ਉਸ ਨੂੰ ਮੁਆਫ਼ ਕੀਤਾ ਜਾਵੇ।
ਮੀਡੀਆ ਰਿਪੋਰਟਾਂ ਮੁਤਾਬਕ ਜ਼ੁਕਰਬਰਗ ਨੇ ਬਿਨਾਂ ਕਿਸੇ ਘਟਨਾ ਦਾ ਜ਼ਿਕਰ ਕੀਤੇ ਅਜਿਹੇ ਸਮੇਂ ਮੁਆਫ਼ੀ ਮੰਗੀ ਹੈ ਜਦੋਂ ਅਮਰੀਕਾ ਦੀ ਸੱਜਰੀ ਰਾਸ਼ਟਰਪਤੀ ਚੋਣ ਵਿੱਚ ਡੋਨਾਲਡ ਟਰੰਪ ਦਾ ਪੱਖ ਪੂਰਨ ਲਈ ਰੂਸ ਵੱਲੋਂ ਪ੍ਰਚਾਰ ਕਰਨ ਤੇ ਮੱਤਦਾਤਾਵਾਂ ਦੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਨ ਲਈ ਫੇਸਬੁੱਕ ਦੀ ਵਰਤੋਂ ਕਰਨ ਦੀਆਂ ਗੱਲਾਂ ਸਾਹਮਣੇ ਆਈਆਂ ਹਨ।
ਜ਼ੁਕਰਬਰਗ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਰਾਹੀਂ ਦੱਸਿਆ, "ਇਸ ਸਾਲ ਉਸ ਨੇ ਜਿਸ ਨੂੰ ਠੇਸ ਪਹੁੰਚਾਈ ਹੈ, ਉਨ੍ਹਾਂ ਤੋਂ ਮੈਂ ਮੁਆਫ਼ੀ ਮੰਗਦਾ ਹਾਂ ਤੇ ਹੋਰ ਬਿਹਤਰ ਬਣਨ ਲਈ ਕੋਸ਼ਿਸ਼ ਕਰਾਂਗਾ। ਜਿਸ ਤਰ੍ਹਾਂ ਮੇਰੇ ਕੰਮ ਦੀ ਵਰਤੋਂ ਲੋਕਾਂ ਵਿੱਚ ਫੁੱਟ ਪਵਾਉਣ ਲਈ ਕੀਤੀ ਗਈ, ਉਸ ਲਈ ਮੈਂ ਮੁਆਫ਼ੀ ਚਾਹੁੰਦਾ ਹਾਂ, ਮੈਂ ਬਿਹਤਰ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ।"
ਇਸ ਤੋਂ ਪਹਿਲਾਂ ਫੇਸਬੁੱਕ ਨੇ ਇਹ ਐਲਾਨ ਕੀਤਾ ਸੀ ਕਿ ਉਹ 3,000 ਇਸ਼ਤਿਹਾਰਾਂ ਦੀਆਂ ਕਾਪੀਆਂ ਅਮਰੀਕੀ ਕਾਂਗਰਸ ਨੂੰ ਮੁਹੱਈਆ ਕਰਵਾਏਗਾ ਜਿਨ੍ਹਾਂ ਨੂੰ ਵਿੱਚ ਜੂਨ 2015 ਤੋਂ ਲੈ ਕੇ ਮਈ 2017 ਦਰਮਿਆਨ ਕਿਸੇ ਰੂਸੀ ਕੰਪਨੀ ਨੇ ਇੱਕ ਲੱਖ ਡਾਲਰ ਵਿੱਚ ਖ਼ਰੀਦਿਆ ਸੀ। ਇਨ੍ਹਾਂ ਇਸਤਿਹਾਰਾਂ ਨੂੰ ਤਕਰੀਬਨ 470 ਫਰਜ਼ੀ ਖਾਤਿਆਂ ਨਾਲ ਜੋੜਿਆ ਗਿਆ ਸੀ, ਜਿਨ੍ਹਾਂ ਦਾ ਸੰਚਾਲਨ ਵੀ ਰੂਸ ਤੋਂ ਹੋਣ ਦੀ ਆਸ ਹੈ।