ਨਵੀਂ ਦਿੱਲੀ: ਏਅਰ ਏਸ਼ੀਆ ਨੇ ਆਪਣੀ ਸੇਲ ਦੀ ਸ਼ੁਰੂਆਤ ਕਰ ਦਿੱਤੀ ਹੈ। ਕੰਪਨੀ ਇਸ 'ਚ ਗਾਹਕਾਂ ਨੂੰ ਸਿਰਫ 1299 ਰੁਪਏ ਤੋਂ ਹਵਾਈ ਜਹਾਜ਼ ਦੀ ਟਿਕਟ ਦੇ ਰਹੀ ਹੈ।
ਏਅਰ ਏਸ਼ੀਆ ਦੇ ਇਸ ਆਫਰ ਤਹਿਤ ਘਰੇਲੂ ਉਡਾਨਾਂ ਦੇ ਟਿਕਟ 1299 ਰੁਪਏ ਅਤੇ ਕੌਮਾਂਤਰੀ ਉਡਾਨਾਂ ਦੀ ਟਿਕਟ 2399 ਰੁਪਏ ਤੋਂ ਸ਼ੁਰੂ ਹੋ ਰਹੇ ਹਨ। ਗ੍ਰਾਹਕ ਸੋਮਵਾਰ ਅੱਧੀ ਰਾਤ ਤੋਂ ਲੈ ਕੇ 15 ਅਕਤੂਬਰ ਤੱਕ ਟਿਕਟ ਬੁਕ ਕਰਵਾ ਸਕਦੇ ਹਨ। ਉੱਥੇ ਹੀ 2 ਅਕਟੂਬਰ ਤੋਂ 31 ਅਕਤੂਬਰ ਤੱਕ ਇਨ੍ਹਾਂ ਟਿਕਟਾਂ 'ਤੇ ਸਫਰ ਕੀਤਾ ਜਾ ਸਕੇਗਾ।
ਕੰਪਨੀ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਏਅਰ ਏਸ਼ੀਆ ਦੀ ਇਹ ਉਡਾਨਾਂ ਘਰੇਲੂ ਬੰਗਲੁਰੁ, ਰਾਂਚੀ, ਹੈਦਰਾਬਾਦ, ਪੁਣੇ, ਕੋਲਕਾਤਾ, ਕੋਚੀ, ਨਵੀਂ ਦਿੱਲੀ ਲਈ ਹੋਣਗੀਆਂ।
ਕੌਮਾਂਤਰੀ ਉਡਾਣਾਂ ਦੀ ਗੱਲ ਕਰੀਏ ਤਾਂ ਉਹ 2399 ਰੁਪਏ 'ਚ ਕੁਆਲਾਲਾਮਪੁਰ, ਬਾਲੀ, ਬੈਂਕਾਕ, ਫੁਕੇਟ, ਮੈਲਬਰਨ, ਸਿਡਨੀ, ਆਕਲੈਂਡ ਲਈ ਹਨ।
ਦੱਸ ਦੇਈਏ ਕਿ ਏਅਰ ਏਸ਼ੀਆ ਦੀ ਵੈਬਸਾਇਟ, ਮੋਬਾਇਲ ਐਪ ਤੋਂ ਆਫਰ ਵਾਲੀਆਂ ਟਿਕਟਾਂ ਬੁੱਕ ਕਰਵਾਈਆਂ ਜਾ ਸਕਦੀਆਂ ਹਨ।