ਨਵੀਂ ਦਿੱਲੀ: ਪੇਟੀਐਮ ਮੌਲ ਨੇ ਆਨਲਾਈਨ-ਟੂ-ਆਫ਼ਲਾਈਨ ਮੌਡਲ ਨਾਲ ਗਾਹਕਾਂ ਨੂੰ ਆਪਣੇ ਪਲੇਟਫਾਰਮ 'ਤੇ ਮਨਪਸੰਦ ਟੂ-ਵ੍ਹੀਲਰ ਬੁੱਕ ਕਰਨ ਅਤੇ ਨਜ਼ਦੀਕੀ ਸਟੋਰ ਤੋਂ ਅਸਾਨੀ ਨਾਲ ਡਿਲੀਵਰੀ ਲੈਣ 'ਚ ਕਾਫੀ ਮਦਦ ਕੀਤੀ ਹੈ। ਇਹ ਪਲੇਟਫਾਰਮ ਮੌਜੂਦਾ ਫੈਸਟੀਵਲ ਸੀਜ਼ਨ 'ਚ ਹਰ ਮਿਨਟ 10 ਦੋ ਪਹੀਆ ਵਾਹਨ ਵੇਚ ਰਿਹਾ ਹੈ।
ਪੇਟੀਐਮ ਈ-ਕਾਮਰਸ ਪ੍ਰਾਇਵੇਟ ਲਿਮਿਟਿਡ ਦੀ ਕੰਪਨੀ ਪੇਟੀਐਮ ਮੌਲ ਨੇ 500 ਸ਼ਹਿਰਾਂ 'ਚ 2000 ਤੋਂ ਵੱਧ ਬ੍ਰਾਂਡ ਰਿਟੇਲ ਡੀਲਰਸ ਨੂੰ ਆਪਣੇ ਨਾਲ ਜੋੜਿਆ ਹੈ। ਇਨ੍ਹਾਂ ਸਟੋਰਾਂ 'ਤੇ ਪੇਟੀਐਮ ਮੌਲ ਕਿਊ.ਆਰ. ਕੋਡਸ ਲਾਏ ਗਏ ਹਨ ਜਿਸ ਨਾਲ ਗ੍ਰਾਹਕ ਆਪਣੇ ਕੈਟਾਲੌਗ ਸਕੈਨ ਕਰ ਕੇ ਸਮਾਨ ਲੈ ਸਕਦਾ ਹੈ। ਇਸ ਨਾਲ ਸੇਲ ਵਿੱਚ ਵਾਧਾ ਕਰਨ 'ਚ ਮਦਦ ਹੋ ਰਹੀ ਹੈ।
ਕੰਪਨੀ ਵਲੋਂ ਜਾਰੀ ਬਿਆਨ ਮੁਤਾਬਕ ਸੁਜ਼ੂਕੀ, ਯਾਮਾਹਾ, ਹੀਰੋ ਮੋਟੋਕੌਪ, ਟੀ.ਵੀ.ਐਸ., ਮਹਿੰਦਰਾ ਤੇ ਵੈਸਪਾ ਵਰਗੇ ਜ਼ਿਆਦਾਤਰ ਬ੍ਰਾਂਡਸ ਦੇ ਨਾਲ ਕੰਮ ਕਰ ਰਹੇ ਹਨ। ਇਸ ਤਰ੍ਹਾਂ ਦੇ ਪਹਿਲੇ ਬਿਜ਼ਨੈਸ ਮਾਡਲ ਨਾਲ ਇਸ ਫੈਸਟੀਵਲ ਸੀਜ਼ਨ ਦੌਰਾਨ ਸੇਲ ਵਧਾਉਣ ਲਈ ਪ੍ਰਿੰਟ ਇਸ਼ਤਿਹਾਰ, ਆਊਟਡੋਰ ਇੰਸਟਾਲੇਸ਼ਨ ਅਤੇ ਬੀ.ਟੀ.ਐਲ. ਮਾਰਕੀਟਿੰਗ ਸਮਾਨ ਵਰਗੀਆਂ ਕੰਪਨੀਆਂ ਕਿਊ.ਆਰ. ਕੋਡਸ ਦਾ ਇਸਤੇਮਾਲ ਕਰ ਰਹੀਆਂ ਹਨ।
ਪੇਟੀਐਮ ਮੌਲ ਦੇ ਸੀ.ਈ.ਓ. ਅਮਿਤ ਸਿਨਹਾ ਨੇ ਕਿਹਾ ਕਿ ਦੋ ਪਹੀਆ ਗੱਡੀਆਂ ਦੀ ਬੁਕਿੰਗ 'ਚ ਸਾਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਬਿਜ਼ਨੈਸ ਮਾਡਲ ਨਾਲ ਸਾਨੂੰ ਹਰ ਮਿੰਟ 10 ਆਰਡਰ ਤੱਕ ਪ੍ਰਾਪਤ ਹੋ ਰਹੇ ਹਨ। ਇਸ ਸੀਜ਼ਨ ਵਿੱਚ ਮੰਗ ਕਾਫੀ ਤੇਜ਼ ਹੈ।