ਮੁੰਬਈ: ਰਿਲਾਇੰਸ ਦੇ ਜੀਓ 4ਜੀ ਫੀਚਰ ਫ਼ੋਨ ਦੀ ਡਿਲੀਵਰੀ ਸ਼ੁਰੂ ਹੋਏ ਕਈ ਦਿਨ ਬੀਤ ਚੁੱਕੇ ਹਨ। ਕੰਪਨੀ ਦਾ ਦਾਅਵਾ ਹੈ ਕਿ 15 ਦਿਨਾਂ 'ਚ 60 ਲੱਖ ਤੋਂ ਵੱਧ ਲੋਕਾਂ ਨੂੰ ਫੋਨ ਡਿਲਿਵਰ ਕਰ ਦਿੱਤਾ ਜਾਵੇਗਾ। ਕਈ ਗਾਹਕਾਂ ਦੀ ਸ਼ਿਕਾਇਤ ਹੈ ਕਿ ਪ੍ਰੀ-ਬੁਕਿੰਗ ਕਰਵਾਉਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਫੋਨ ਨਹੀਂ ਮਿਲਿਆ।
ਜੀਓ ਫ਼ੋਨ ਦਾ ਇੰਤਜ਼ਾਰ ਕਰ ਰਹੇ ਸਾਰੇ ਗਾਹਕਾਂ ਲਈ ਖ਼ੁਸ਼ਖਬਰੀ ਹੈ। ਕੰਪਨੀ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਫ਼ੋਨ ਦੀ ਪ੍ਰੀ-ਬੁਕਿੰਗ ਕਰਵਾਈ ਹੈ ਉਨ੍ਹਾਂ ਨੂੰ ਦਿਵਾਲੀ ਤੱਕ ਫ਼ੋਨ ਮਿਲ ਜਾਵੇਗਾ। ਕੰਪਨੀ ਦੇ ਬੁਲਾਰੇ ਨੇ ਟਵਿਟਰ ਅਕਾਊਂਟ ਜੀਓ ਕੇਅਰ ਨੇ ਇਕ ਯੂਜ਼ਰ ਨੂੰ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਇਸ ਸਵਾਲ ਦੇ ਜਵਾਬ 'ਚ ਜਿਓ ਕੇਅਰ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਫੇਜ਼ ਦੇ ਮੁਤਾਬਕ, ਫ਼ੋਨ ਡਿਲਿਵਰ ਕੀਤਾ ਹੈ। ਜਿਨ੍ਹਾਂ ਗਾਹਕਾਂ ਨੇ ਫ਼ੋਨ ਦੀ ਪ੍ਰੀ-ਬੁਕਿੰਗ ਕਰਵਾਈ ਹੈ, ਉਨ੍ਹਾਂ ਨੂੰ ਦਿਵਾਲੀ ਤੱਕ ਜ਼ਰੂਰ ਮਿਲ ਜਾਵੇਗਾ।
ਇਸ ਦੇ ਅੱਗੇ ਟਵਿੱਟਰ 'ਤੇ ਕੰਪਨੀ ਨੇ ਕਿਹਾ ਹੈ ਕਿ ਕੰਪਨੀ ਐਸ.ਐਮ.ਐਸ. ਰਾਹੀਂ ਸਟੋਰ ਦਾ ਪਤਾ ਅਤੇ ਪਿਕਅੱਪ ਦੀ ਤਰੀਕ ਵੀ ਦੱਸ ਰਹੀ ਹੈ। ਜਲਦ ਹੀ ਜਿਓ ਫੋਨ ਨਾਲ ਸਬੰਧਤ ਜਾਣਕਾਰੀਆਂ ਟੋਲ ਫ੍ਰੀ ਨੰਬਰ 'ਤੇ ਵੀ ਮੌਜੂਦ ਹੋਣਗੀਆਂ।
ਦੱਸ ਦੇਈਏ ਕਿ ਇਸ ਸਾਲ ਦਿਵਾਲੀ 19 ਅਕਤੂਬਰ ਨੂੰ ਹੈ। ਇਸ ਦਾ ਮਤਲਬ ਕੰਪਨੀ ਮੁਤਾਬਕ 19 ਤੋਂ ਪਹਿਲਾਂ ਸਾਰਿਆਂ ਨੂੰ ਜਿਓ ਫ਼ੋਨ ਮਿਲ ਜਾਵੇਗਾ।