ਨਵੀਂ ਦਿੱਲੀ: ਸੱਪ ਵਾਲੀ ਗੇਮ ਕਾਰਨ ਮਸ਼ਹੂਰ ਹੋਇਆ ਨੋਕੀਆ 3310 ਹੁਣ ਅਪਗ੍ਰੇਡ ਹੋ ਗਿਆ ਹੈ। HMD Global ਨੇ ਅੱਜ ਨੋਕੀਆ 3310 ਦਾ ਨਵਾਂ ਮਾਡਲ ਲਾਂਚ ਕੀਤਾ। ਇਸ ਤੋਂ ਪਹਿਲਾਂ ਨੋਕੀਆ Nokia 3310 3G ਦੇ ਨਵੇ ਰੂਪ 'ਚ 2ਜੀ ਸਪੋਰਟ ਕਰਨ ਵਾਲਾ ਫ਼ੋਨ ਲਾਂਚ ਕੀਤਾ ਸੀ, ਪਰ ਹੁਣ ਇਸ ਨੂੰ 3ਜੀ ਬਣਾ ਦਿੱਤਾ ਹੈ।


ਨੋਕੀਆ 3310 3ਜੀ ਸਮਾਰਟਫ਼ੋਨ ਨੂੰ ਫਿਲਹਾਲ ਆਸਟ੍ਰੇਲੀਆਈ ਬਜ਼ਾਰ 'ਚ ਲਾਂਚ ਕੀਤਾ ਗਿਆ ਹੈ। ਹੁਣ ਜਲਦ ਹੀ ਦੂਜੇ ਦੇਸ਼ਾਂ 'ਚ ਵੀ ਭੇਜਿਆ ਜਾਵੇਗਾ। ਨੋਕੀਆ ਦੇ ਇਸ ਫ਼ੋਨ ਦੀ ਆਸਟ੍ਰੇਲੀਆ 'ਚ 16 ਅਕਤੂਬਰ ਤੋਂ ਵਿਕਰੀ ਸ਼ੁਰੂ ਹੋ ਜਾਵੇਗੀ। ਉੱਥੇ ਇਸ ਦੀ ਕੀਮਤ 89.95 ਡਾਲਰ ਰੱਖੀ ਗਈ ਹੈ, ਮਤਲਬ ਭਾਰਤੀ ਕਰੰਸੀ 'ਚ 4600 ਰੁਪਏ।

ਇਸ ਸਮਾਰਟਫ਼ੋਨ 'ਚ 1200 ਐਮ.ਏ.ਐਚ. ਦੀ ਬੈਟਰੀ ਹੈ। ਨੋਕੀਆ 3310 3ਜੀ ਦੀ ਇਹ ਬੈਟਰੀ 27 ਦਿਨ ਦੇ ਸਟੈਂਡਬਾਏ ਟਾਇਮ ਨਾਲ ਆਉਂਦੀ ਹੈ। ਇਸ ਨਾਲ 6.5 ਘੰਟੇ ਦਾ ਨਾਨ-ਸਟਾਪ ਗੱਲ ਕੀਤੀ ਜਾ ਸਕਦੀ ਹੈ। ਇਸ ਨਾਲ 40 ਘੰਟੇ ਤੱਕ ਮਿਊਜ਼ਿਕ ਸੁਣਿਆ ਜਾ ਸਕਦਾ ਹੈ। ਇੰਨਾ ਹੀ ਨਹੀਂ ਇਸ ਨਾਲ 35 ਘੰਟੇ ਤੱਕ ਐਫ.ਐਮ. ਰੇਡੀਓ ਵੀ ਚਲਾਇਆ ਜਾ ਸਕਦਾ ਹੈ, ਇਹ ਸਭ ਨੋਕੀਆ ਦੇ ਦਾਅਵੇ ਹਨ।

ਨੋਕੀਆ ਦੇ ਆਇਕੌਨਿਕ ਫੋਨ ਨੋਕੀਆ 3310 ਦਾ ਜਦੋਂ 2ਜੀ ਵਰਸ਼ਨ ਲਾਂਚ ਹੋਇਆ ਸੀ ਤਾਂ ਭਾਰਤ 'ਚ ਇਸ ਦਾ ਕਾਫੀ ਕ੍ਰੇਜ਼ ਰਿਹਾ। ਅਜਿਹੇ 'ਚ ਉਮੀਦ ਕੀਤੀ ਜਾ ਸਕਦੀ ਹੈ ਕਿ ਇੱਥੇ 3ਜੀ ਸਮਾਰਟਫ਼ੋਨ ਆਉਣ ਦੇ ਬਾਅਦ ਵੀ ਇਸ ਬਾਰੇ ਪ੍ਰਤੀਕਿਰਿਆ ਜ਼ਬਰਦਸਤ ਹੋਵੇਗੀ। ਨਵੇਂ ਨੋਕੀਆ 3310 3ਜੀ ਸਮਾਰਟਫ਼ੋਨ 'ਚ ਚਾਰ ਕਲਰ ਆਪਸ਼ਨ ਹੈ। ਨੋਕੀਆ 3310 3ਜੀ 'ਚ ਤੇਜ਼ ਇੰਟਰਨੈਟ ਕਨੈਕਸ਼ਨ ਵੀ ਚੱਲ ਸਕਦਾ ਹੈ।