ਨਵੀਂ ਦਿੱਲੀ: ਰਿਲਾਇੰਸ ਜਿਓ ਵੱਲੋਂ ਜਿਓਫ਼ੋਨ ਨੂੰ ਪੇਸ਼ ਕੀਤੇ ਜਾਣ ਤੋਂ ਬਾਅਦ ਮੋਬਾਈਲਫ਼ੋਨ ਮਾਰਕੀਟ 'ਚ ਹਲਚਲ ਤੇਜ਼ ਹੋ ਗਈ ਹੈ। ਇਸ ਦੌਰਾਨ ਜਿਓਫ਼ੋਨ ਨਾਲ ਜੁੜੀ ਇਕ ਹੋਰ ਵੱਡੀ ਖ਼ਬਰ ਇਹ ਆਈ ਹੈ ਕਿ ਹੁਣ ਇਹ ਫ਼ੋਨ ਫੇਸਬੁਕ, ਯੂਟਿਊਬ ਅਤੇ ਯੂ.ਐਸ.ਬੀ. ਨੂੰ ਵੀ ਸਪੋਰਟ ਕਰਦਾ ਹੈ। ਇਸ ਨੂੰ ਐਪਸ ਸਪੋਰਟਿਵ ਬਣਾਇਆ ਗਿਆ ਹੈ। ਇਸ ਦਾ ਮਤਲਬ ਇਸ ਫ਼ੋਨ ਵਿੱਚ ਉਕਤ ਐਪਲੀਕੇਸ਼ਨਜ਼ ਚੱਲਣਗੀਆਂ। ਜਿਓਫ਼ੋਨ ਨੂੰ ਇਕ ਬਜਟ ਫੋਨ ਦੇ ਤੌਰ 'ਤੇ ਲਾਂਚ ਕੀਤਾ ਗਿਆ ਹੈ ਜਿਸ 'ਚ 4G VoLTE ਸਪੋਰਟ ਸਿਸਟਮ ਦਿੱਤਾ ਗਿਆ ਹੈ।


ਮੀਡੀਆ ਰਿਪੋਰਟਸ ਮੁਤਾਬਕ ਸੈਕੇਂਡ ਜੈਨਰੇਸ਼ਨ ਜਿਓਫ਼ੋਨ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੇ ਗਏ ਹਨ ਜਿਸ 'ਚ ਵਿਖਾਇਆ ਗਿਆ ਹੈ ਕਿ ਇਸ ਫ਼ੋਨ 'ਤੇ ਫੇਸਬੁਕ ਅਤੇ ਯੂਟਿਊਬ ਐਪਲੀਕੇਸ਼ਨ ਕੰਮ ਕਰਦੀ ਹੈ। ਵਿਡੀਓਜ਼ 'ਚ ਇਹ ਨਹੀਂ ਵਿਖਾਇਆ ਗਿਆ ਕਿ ਫ਼ੋਨ 'ਚ ਅਜਿਹੇ ਐਪ ਚੰਗੀ ਤਰ੍ਹਾਂ ਚੱਲ ਵੀ ਰਹੇ ਹਨ ਜਾਂ ਨਹੀਂ। ਫਿਲਹਾਲ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਸਾਨੂੰ ਅਧਿਕਾਰਤ ਐਲਾਨ ਤੱਕ ਇੰਤਜ਼ਾਰ ਕਰਨਾ ਪੈਣਾ ਹੈ। ਜਿਓਫ਼ੋਨ KaiOS ਵਰਸ਼ਨ 'ਤੇ ਕੰਮ ਕਰਦਾ ਹੈ। ਲੋਕਾਂ ਨੂੰ ਇਸ ਦੀ ਡਿਲੀਵਰੀ ਮਿਲਣੀ ਵੀ ਸ਼ੁਰੂ ਹੋ ਗਈ ਹੈ।

1500 ਰੁਪਏ ਦੀ ਕੀਮਤ ਵਾਲੇ ਇਸ ਫ਼ੋਨ 'ਚ 2.4 ਇੰਚ ਦੀ ਸਕ੍ਰੀਨ ਦਿੱਤੀ ਗਈ ਹੈ। ਇਸ 'ਚ 512 ਐਮ.ਬੀ. ਰੈਮ, 4 ਜੀ.ਬੀ. ਇੰਟਰਨਲ ਸਟੋਰੇਜ ਹੈ। ਮੈਮੋਰੀ ਨੂੰ 128 ਜੀ.ਬੀ. ਤੱਕ ਵਧਾਇਆ ਵੀ ਜਾ ਸਕਦਾ ਹੈ। ਬੈਟਰੀ ਵੀ 2000 ਐਮ.ਏ.ਐਚ. ਦਿੱਤੀ ਗਈ ਹੈ।

ਇਸ 'ਚ 4G VoLTE, ਵਾਈ-ਫਾਈ, ਬਲੂਟੂਥ, ਐਫ.ਐਮ. ਰੇਡੀਓ, ਜੀ.ਪੀ.ਐਸ., ਮਾਇਕ੍ਰੋ ਯੂ.ਐਸ.ਬੀ. ਪੋਰਟ ਅਤੇ 3.5 ਐਮ.ਐਮ. ਆਡੀਓ ਜੈਕ ਵੀ ਲੱਗੇ ਹਨ। ਜੀਓ ਦੇ ਐਪ ਤੋਂ ਇਲਾਵਾ ਇਸ 'ਚ ਟਾਰਚ ਵੀ ਲੱਗੀ ਹੈ।