ਨਵੀਂ ਦਿੱਲੀ: ਭਾਰਤ ਦੇ ਐਪਲ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ, ਕਿਉਂਕਿ ਅੱਜ ਐਪਲ ਦੇ ਨਵੇਂ ਲਾਂਚ ਹੋਏ ਫ਼ੋਨ ਦੀ ਵਿਕਰੀ ਭਾਰਤ ਵਿੱਚ ਵੀ ਸ਼ੁਰੂ ਹੋ ਜਾਣੀ ਹੈ। ਆਈਫ਼ੋਨ 8 ਤੇ ਆਈਫ਼ੋਨ 8 ਪਲੱਸ ਨੂੰ ਅੱਜ ਸ਼ਾਮ 6 ਵਜੇ ਭਾਰਤੀ ਬਾਜ਼ਾਰ ਵਿੱਚ ਵਿਕਰੀ ਲਈ ਉਤਾਰਿਆ ਜਾਵੇਗਾ। 22 ਅਕਤੂਬਰ ਨੂੰ ਨਵੇਂ ਫ਼ੋਨ ਦੋ ਦੋਵੇਂ ਵੈਰੀਐਂਟਸ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਸੀ। ਅੱਜ ਸ਼ਾਮ 6 ਵਜੇ ਤੋਂ ਇਹ ਆਨਲਾਈਨ ਤੇ ਆਫ਼ਲਾਈਨ ਦੋਵੇਂ ਤਰੀਕਿਆਂ ਨਾਲ ਵਿਕਣਾ ਸ਼ੁਰੂ ਹੋ ਜਾਵੇਗਾ।
ਕਿੱਥੋਂ ਖਰੀਦ ਸਕਦੇ ਹੋ iPhone
ਐਪਲ ਦੇ ਨਵੇਂ ਫ਼ੋਨ ਫ਼ਲਿੱਪਕਾਰਟ, ਐਮੇਜ਼ਨ, ਜੀਓ.ਕਾਮ, ਇੰਫ਼ੀਬੀਮ ਵਰਗੇ ਈ-ਰਿਟੇਲਰ ਵੈੱਬਸਾਈਟਸ ਤੋਂ ਖਰੀਦੇ ਜਾ ਸਕਦੇ ਹਨ। ਇਸ ਤੋਂ ਇਲਾਵਾ ਆਫ਼ਲਾਈਨ ਯਾਨੀ ਦੁਕਾਨਾਂ ਤੋਂ, ਕ੍ਰੋਮਾ ਸਟੋਰ, ਰਿਲਾਇੰਸ ਡਿਜੀਟਲ ਜਿਹੇ ਵਿਕਲਪ ਵੀ ਮੌਜੂਦ ਹਨ। iPhone 8 ਦੇ 64GB ਵਰਸ਼ਨ ਦੀ ਕੀਮਤ 64,000 ਰੁਪਏ ਤੇ ਉੱਥੇ ਹੀ 256GB ਵਰਸ਼ਨ ਦੀ ਕੀਮਤ 77,000 ਰੁਪਏ ਹੋਵੇਗੀ। iPhone 8 ਪਲੱਸ ਦੀ ਸ਼ੁਰੂਆਤੀ ਕੀਮਤ 73,000 ਰੁਪਏ ਹੋਵੇਗੀ, ਜਿਸ ਨਾਲ ਤੁਸੀਂ 64 ਜੀ.ਬੀ. ਵੈਰੀਐਂਟ ਖਰੀਦ ਸਕਦੇ ਹੋ। 256 ਜੀਬੀ ਮਾਡਲ ਦੀ ਕੀਮਤ 86,000 ਰੁਪਏ ਹੋਵੇਗੀ।
iPhone 8, 8 ਪਲੱਸ 'ਤੇ ਮਿਲਣ ਵਾਲੀਆਂ "ਡੀਲਜ਼"
ਜੀਓ, ਫ਼ਲਿੱਪਕਾਰਟ ਤੇ ਐਮੇਜ਼ਨ ਆਈਫ਼ੋਨ 8 ਦੇ ਮਾਡਲਜ਼ 'ਤੇ ਕੈਸ਼ਬੈਕ ਦੇ ਰਹੇ ਹਨ। ਫ਼ਲਿੱਪਕਾਰਟ 'ਤੇ ਐਕਸਚੇਂਜ ਆਫ਼ਰ ਨਾਲ ਨਾਲ 23,000 ਰੁਪਏ ਤਕ ਦੀ ਛੋਟ ਵੀ ਪਾ ਸਕਦੇ ਹੋ। ਜੇਕਰ ਤੁਸੀਂ ਸਿਟੀ ਬੈਂਕ ਦੇ ਕਾਰਡ ਤੋਂ ਖਰੀਦਦਾਰੀ ਕਰਦੇ ਹੋ ਤਾਂ ਤੁਹਾਨੂੰ 10,000 ਰੁਪਏ ਦਾ ਕੈਸ਼ਬੈਕ ਮਿਲੇਗਾ। ਐਮੇਜ਼ਨ ਇੰਡੀਆ 'ਤੇ ਆਈਫ਼ੋਨਜ਼ ਦੇ 64 ਜੀਬੀ ਮਾਡਲ 'ਤੇ 16,500 ਰੁਪਏ ਦਾ ਐਕਸਚੇਂਜ ਮਿਲ ਰਿਹਾ ਹੈ ਜਦਕਿ 256 ਜੀਬੀ ਮਾਡਲ 'ਤੇ 12,000 ਰੁਪਏ ਤਕ ਦਾ ਕੈਸ਼ਬੈਕ ਮਿਲ ਰਿਹਾ ਹੈ।
ਜੀਓ ਦੀ ਵੈਬਸਾਈਟ ਤੋਂ ਖਰੀਦਦਾਰੀ ਕਰਨ 'ਤੇ ਜੇਕਰ ਤੁਸੀਂ ਸਿਟੀ ਬੈਂਕ ਦੇ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਇੱਥੇ ਵੀ 10,000 ਰੁਪਏ ਤਕ ਦਾ ਕੈਸ਼ਬੈਕ ਮਿਲੇਗਾ। ਇਸ ਤੋਂ ਇਲਾਵਾ ਜੀਓ ਨੇ ਦੋਵਾਂ ਮਾਡਲਾਂ ਲਈ ਨਵਾਂ ਟੈਰਿਫ਼ ਪਲਾਨ ਜਾਰੀ ਕੀਤਾ ਹੈ, ਜਿਸ ਵਿੱਚ 799 ਰੁਪਏ ਦੀ ਕੀਮਤ ਵਿੱਚ ਯੂਜ਼ਰ ਨੂੰ 90 ਜੀਬੀ ਡੇਟਾ, ਅਸੀਮਿਤ ਕਾਲਿੰਗ ਦੇ 28 ਦਿਨਾਂ ਲਈ ਵਰਤਣ ਨੂੰ ਦਿੱਤੇ ਜਾਣਗੇ।