ਨਵੀਂ ਦਿੱਲੀ: ਇਲੂਗਾ ਰੇ 500 ਤੇ ਇਲੂਗਾ I4 ਤੋਂ ਬਾਅਦ ਹੁਣ ਪੈਨਾਸੋਨਿਕ ਨੇ ਨਵਾਂ ਸਮਾਰਟਫੋਨ P99 ਲਾਂਚ ਕੀਤਾ ਹੈ। ਭਾਰਤ 'ਚ ਇਸ ਦੀ ਕੀਮਤ 7,490 ਰੁਪਏ ਹੈ। P99 4G VoLTE ਸਪੋਰਟ ਦੇ ਨਾਲ ਆਉਂਦਾ ਹੈ ਤੇ ਇੰਡ੍ਰਾਇਡ ਨੋਗਟ ਓਐਸ 'ਤੇ ਚਲਦਾ ਹੈ।
ਇਸ ਫੋਨ ਦੀ ਗੱਲ ਕਰੀਏ ਤਾਂ ਇਸ 'ਚ 5 ਇੰਚ ਦੀ ਸਕਰੀਨ ਦਿੱਤੀ ਗਈ ਹੈ ਜਿਸ ਦਾ ਰਿਜ਼ੌਲਿਊਸ਼ਨ 720×1280 ਪਿਕਸਲ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ 'ਚ 1.25GHz ਕਵਾਰਡ ਕੋਰ ਪ੍ਰੋਸੈਸਰ ਤੇ 2 ਜੀਬੀ ਰੈਮ ਦਿੱਤੀ ਗਈ ਹੈ। ਇਸ ਫੋਨ 'ਚ 16 ਜੀਬੀ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਵਧਾ ਕੇ 128 ਜੀਬੀ ਤੱਕ ਕੀਤਾ ਜਾ ਸਕਦਾ ਹੈ।
ਔਪਟਿਕਸ ਵੀ ਇਸ ਫੋਨ ਦਾ ਖਾਸ ਹੈ। ਇਸ 'ਚ 8 ਮੈਗਾਪਿਕਸਲ ਦਾ ਬੈਕ ਕੈਮਰਾ ਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੇ ਕੈਮਰੇ 'ਚ ਨਾਈਟ ਮੋਡ, ਬਸਟ ਸ਼ੌਟ, ਪੈਰਾਨੋਮਾ, HDR ਵਰਗੇ ਮੋਡ ਦਿੱਤੇ ਗਏ ਹਨ। ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ 'ਚ 4G VoLTE, ਵਾਈਫਾਈ, ਬਲੂਟੁਥ 802.11b/g/n ਤੇ ਜੀਪੀਐਸ ਦਿੱਤਾ ਗਿਆ ਹੈ।
ਇਸ ਸਮਾਰਟਫੋਨ ਦੀ ਪਾਵਰ ਲਈ 2000 ਐਮਏਐਚ ਦੀ ਬੈਟਰੀ ਦਿੱਤੀ ਗਈ ਹੈ। ਇਹ ਕਿੰਨੀ ਦੇਰ ਦਾ ਟਾਕਟਾਈਮ ਤੇ ਸਟੈਂਡਬਾਈ ਟਾਈਮ ਦੇਵੇਗੀ, ਇਸ ਬਾਰੇ ਅਜੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।