ਨਵੀਂ ਦਿੱਲੀ: ਸ਼ਿਓਮੀ ਆਪਣੇ ਹਿੰਦੋਸਤਾਨੀ ਫੈਨਸ ਨੂੰ ਇਸ ਦੀਵਾਲੀ 'ਤੇ ਸੇਲ 'ਚ ਵੱਡੇ ਆਫਰ ਦੇਣ ਜਾ ਰਿਹਾ ਹੈ। ਇਹ ਆਫਰ 27 ਸਤੰਬਰ ਤੋਂ ਸਵੇਰੇ 10 ਵਜੇ ਸ਼ੁਰੂ ਹੋ ਚੁੱਕੇ ਹਨ। ਇਹ ਸੇਲ 29 ਸਤੰਬਰ ਤੱਕ ਚੱਲੇਗੀ। ਇਹ ਸੇਲ mi.com 'ਤੇ ਚੱਲ ਰਹੀ ਹੈ। ਇਸ 'ਚ ਕਈ ਸਮਾਰਟਫੋਨ ਤੇ ਅਸੈਸਰੀਜ਼ 'ਤੇ ਡਿਸਕਾਉਂਟ ਚਲ ਰਿਹਾ ਹੈ।
ਸੇਲ 'ਚ ਹਰ ਰੋਜ਼ ਸਵੇਰੇ 11 ਵਜੇ ਤੇ ਸ਼ਾਮ 5 ਵਜੇ ਇੱਕ ਰੁਪਏ ਵਾਲੀ ਫਲੈਸ਼ ਸੇਲ ਲੱਗੇਗੀ। ਇਸ 'ਚ ਤੁਸੀਂ ਸਿਰਫ ਇੱਕ ਰੁਪਏ 'ਚ ਸ਼ਿਓਮੀ ਦਾ ਪ੍ਰੋਡਕਟ ਖਰੀਦ ਸਕਦੇ ਹੋ। ਇਸ ਲਈ ਹਰ ਰੋਜ਼ ਦੁਪਹਿਰ 2 ਵਜੇ ਐਪ 'ਤੇ ਕਾਨਟੈਸਟ ਤੇ 4 ਵਜੇ ਇੱਕ ਫਾਸਟਿਸਟ ਫਿੰਗਰ ਫਰਸਟ ਕਾਨਟੈਸਟ ਵੀ ਹੋਵੇਗਾ। ਇਸ ਤੋਂ ਇਲਾਵਾ ਵੀ ਕਈ ਆਫਰ ਹਨ।
'ਦੀਵਾਲੀ ਮੀ' ਸੇਲ 'ਚ Xiaomi ਰੇਡਮੀ ਨੋਟ 4 (4ਜੀਬੀ + 64 ਜੀਬੀ) mi.com 'ਤੇ 12,999 ਰੁਪਏ ਦੀ ਥਾਂ 10,999 'ਚ ਮਿਲੇਗਾ। Mi ਮੈਕਸ 2 ਦੀ ਕੀਮਤ ਵੀ ਸੇਲ 'ਚ 2000 ਰੁਪਏ ਘੱਟ ਕਰ ਦਿੱਤੀ ਗਈ ਹੈ।
ਕੰਪਨੀ ਵਲੋਂ 1,199 ਰੁਪਏ ਦਾ ਮੀ ਰਾਉਟਰ 3ਸੀ ਹੁਣ 899 ਰੁਪਏ 'ਚ, 1999 ਰੁਪਏ ਦੇ ਇਨ-ਈਅਰ ਹੈਡਫੋਨ ਪ੍ਰੋ ਐਚਡੀ 1,799 ਰੁਪਏ 'ਚ, 599 ਰੁਪਏ ਦੇ ਬੇਸਿਕ ਈਅਰਫੋਨ 499 ਰੁਪਏ 'ਚ ਮਿਲਣਗੇ। 999 ਰੁਪਏ ਕੀਮਤ ਵਾਲਾ ਕੈਪਸੂਲ ਈਅਰਫੋਨ 899 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
ਸ਼ਿਓਮੀ ਦੇ Mi Air ਪਿਊਰੀਫਾਇਰ 2 ਨੂੰ 9,999 ਰੁਪਏ ਦੀ ਥਾਂ 8499 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਏਅਰ ਪਿਊਰੀਫਾਇਰ ਬੰਡਲ 9,998 ਰੁਪਏ (ਜਿਸ ਦੀ ਕੀਮਤ 12,498) ਰੁਪਏ 'ਚ ਖਰੀਦਿਆ ਜਾ ਸਕਦਾ ਹੈ। 3C white ਨੂੰ 100 ਰੁਪਏ ਦੀ ਛੋਟ ਨਾਲ 899 ਰੁਪਏ 'ਚ ਖਰੀਦਿਆ ਜਾ ਸਕਦਾ ਹੈ।