ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈਲ ਜੀਓ ਨੂੰ ਟੱਕਰ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਖਬਰਾਂ ਮੁਤਾਬਕ ਏਅਰਟੈਲ ਆਪਣਾ ਫੋਨ ਜਲਦ (ਦੀਵਾਲੀ ਤੱਕ) ਲਾਂਚ ਕਰ ਸਕਦਾ ਹੈ। ਜੀਓਫੋਨ ਦੇ ਲਾਂਚ ਤੋਂ ਬਾਅਦ ਬਹੁਤ ਖਬਰਾਂ ਆਈਆਂ ਕਿ ਟੈਲੀਕਾਮ ਕੰਪਨੀ ਵੀ ਆਪਣਾ ਫੋਨ ਜਲਦ ਲਿਆ ਸਕਦੀ ਹੈ। ਇਸ ਲਈ ਉਹ ਮੋਬਾਈਲ ਬਣਾਉਣ ਵਾਲੀਆਂ ਕੰਪਨੀਆਂ ਨਾਲ ਗੱਲ ਵੀ ਕਰ ਰਹੇ ਹਨ।
ਏਅਰਟੈਲ ਦਾ ਫੋਨ 2500 ਰੁਪਏ ਦੀ ਕੀਮਤ ਦੇ ਨਾਲ ਬਜ਼ਾਰ 'ਚ ਆਵੇਗਾ। ਕੰਪਨੀ ਕਿਸੇ ਤਰ੍ਹਾਂ ਦੀ ਸਬਸਿਡੀ ਨਹੀਂ ਦੇਣ ਜਾ ਰਹੀ। ਇੱਕ ਰਿਪੋਰਟ ਮੁਤਾਬਕ ਏਅਰਟੈਲ ਦਾ ਆਉਣ ਵਾਲਾ ਫੋਨ ਜੀਓਫੋਨ ਤੋਂ ਕਾਫੀ ਚੰਗਾ ਹੋਵੇਗਾ। ਇੱਥੇ ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਏਅਰਟੈਲ ਦੇ ਫੋਨ ਦੀ ਕੀਮਤ ਵੀ ਜੀਓ ਫੋਨ ਤੋਂ ਕਰੀਬ 1000 ਰੁਪਏ ਜ਼ਿਆਦਾ ਹੋਵੇਗੀ।
ਕੀ ਹੋਣਗੇ ਏਅਰਟੈਲ ਫੋਨ ਦੇ ਫੀਚਰ
ਏਅਰਟੈਲ ਨੇ ਫੋਨ 'ਚ 4 ਇੰਚ ਦੀ ਸਕਰੀਨ ਲਾਈ ਹੈ। ਜੀਓ ਫੋਨ 'ਚ 2.4 ਇੰਚ ਦੀ ਸਕਰੀਨ ਹੈ। ਇਸ 'ਚ ਇੱਕ ਜੀਬੀ ਦੀ ਰੈਮ ਹੋ ਸਕਦੀ ਹੈ ਤੇ ਕਵਾਰਡਕੋਰ ਪ੍ਰੋਸੈਸਰ ਚੱਲੇਗਾ। ਖਾਸ ਗੱਲ ਇਹ ਹੈ ਕਿ ਏਅਰਟੈਲ ਦਾ ਆਉਣ ਵਾਲਾ ਇਹ ਫੋਨ ਇਨਡ੍ਰਾਇਡ ਨੌਗਟ 'ਤੇ ਚਲੇਗਾ।
ਰਿਪੋਰਟ ਮੁਤਾਬਕ ਏਅਰਟੈਲ ਦਾ ਫੋਨ ਡੁਅਲ ਸਿਮ ਸਪੋਰਟਿਵ ਹੋਵੇਗਾ। ਦੂਜੇ ਪਾਸੇ ਜਿਯੋ ਫੋਨ ਸਿੰਗਲ ਸਿਮ ਹੈ। ਜੀਓਫੋਨ ਦੀ ਤਰ੍ਹਾਂ ਏਅਰਟੈਲ ਫੋਨ 'ਚ ਵੀ 4G VoLTE ਸਪੋਰਟ ਹੋਵੇਗਾ।
ਜੇਕਰ ਏਅਰਟੈਲ ਦਾ ਆਉਣ ਵਾਲਾ ਫੋਨ ਇਨ੍ਹਾਂ ਖਾਸੀਅਤਾਂ ਦੇ ਨਾਲ ਆਉਂਦਾ ਹੈ ਤਾਂ ਇਹ ਜੀਓ ਨੂੰ ਚੰਗੀ ਟੱਕਰ ਦੇਵੇਗਾ। ਇਸ ਦੀ ਕੀਮ 1000 ਰੁਪਏ ਜ਼ਿਆਦਾ ਹੈ ਪਰ ਜਿਹੜੇ ਫੀਚਰਜ਼ ਦੀ ਗੱਲ ਕੀਤੀ ਜਾ ਰਹੀ ਹੈ ਉਹ ਇਸ ਕੀਮਤ 'ਤੇ ਇਸੇ ਜੀਓਫੋਨ ਜਾਂ ਬਜ਼ਾਰ 'ਚ ਮੌਜੂਦ ਕਿਸੇ ਵੀ ਹੋਰ ਫੋਨ ਨਾਲੋਂ ਖਾਸ ਹੋਣਗੇ।