ਨਵੀਂ ਦਿੱਲੀ: ਰਿਲਾਇੰਸ ਜੀਓ ਦੇ ਹੈਂਡਸੈੱਟ ਜੀਓਫੋਨ ਦੀ ਸ਼ਿਪਿੰਗ ਲੰਘੇ ਐਤਵਾਰ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਹੀ ਜੀਓਫੋਨ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਖਬਰ ਇਹ ਹੈ ਕਿ ਇਹ ਫੋਨ ਤਕਰੀਬਨ 40 'ਤੇ 40 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।


ਦਰਅਸਲ ਇਸ ਫੋਨ ਦੀ ਕੀਮਤ 2500 ਰੁਪਏ ਹੈ ਪਰ ਕੰਪਨੀ ਗਾਹਕਾਂ ਨੂੰ ਇਹ 1500 ਰੁਪਏ ਵਿੱਚ ਮੁਹੱਈਆ ਕਰਵਾ ਰਹੀ ਹੈ। ਰਾਇਟਰਜ਼ ਦੀ ਖਬਰ ਮੁਤਾਬਕ ਇੱਕ ਜੀਓਫੋਨ ਅਸੈਂਬਲ ਕਰਨ ਵਿੱਚ 2500 ਰੁਪਏ ਦੀ ਲਾਗਤ ਆਂਉਦੀ ਹੈ। ਇਸ ਤਰ੍ਹਾਂ ਕੰਪਨੀ 1000 ਰੁਪਏ ਸ਼ੁਰੂ ਵਿੱਚ ਹੀ ਸਬਸਿਡੀ ਦੇ ਰਹੀ ਹੈ।

ਕੰਪਨੀ ਨੇ 1500 ਰੁਪਏ ਵੀ ਵਾਪਸ ਕਰ ਦੇਣੇ ਹਨ। ਇਹ ਰਕਮ 36 ਮਹੀਨਿਆਂ ਬਾਅਦ ਵਾਪਸ ਲੈ ਸਕਦੇ ਹੋ। ਹੁਣ 36 ਮਹੀਨਿਆਂ ਤੋਂ ਪਹਿਲਾਂ ਹੀ ਜੀਓਫੋਨ ਵਾਪਸ ਕੀਤਾ ਜਾ ਸਕਦਾ ਹੈ ਪਰ ਕੰਪਨੀ ਕੋਈ ਵੀ ਰੀਫੰਡ ਨਹੀਂ ਦੇਵੇਗਾ।