ਨਵੀਂ ਦਿੱਲੀ: ਫੈਸਟੀਵਲ ਸੀਜ਼ਨ 'ਚ ਸਿਰਫ ਈ-ਕਾਮਰਸ ਤੇ ਸਮਾਰਟਫੋਨ ਕੰਪਨੀਆਂ ਹੀ ਆਫਰ ਨਹੀਂ ਦੇ ਰਹੀਆਂ ਸਗੋਂ ਟੈਲੀਕਾਮ ਕੰਪਨੀਆਂ 'ਚ ਵੀ ਆਫਰ ਦੀ ਲੜਾਈ ਚੱਲ ਰਹੀ ਹੈ। ਏਅਰਟੈਲ, ਵੋਡਾਫੋਨ, ਜੀਓ ਤੇ BSNL ਵਰਗੀਆਂ ਟੈਲੀਕਾਮ ਕੰਪਨੀਆਂ ਆਪਣੇ ਗਾਹਕਾਂ ਨੂੰ ਸਸਤਾ ਡਾਟਾ ਪਲਾਨ ਦੇ ਰਹੀਆਂ ਹਨ। ਅਜਿਹੇ 'ਚ ਤੁਸੀਂ ਵੀ ਪੜ੍ਹੋ ਤੁਹਾਡੀ ਕੰਪਨੀ ਕਿਹੜਾ ਆਫਰ ਦੇ ਰਹੀ ਹੈ।
ਜੀਓ: ਤਿਓਹਾਰ ਦੇ ਇਸ ਸੀਜ਼ਨ ਨੂੰ ਧਿਆਨ 'ਚ ਰੱਖਦੇ ਹੋਏ ਰਿਲਾਇੰਸ ਜੀਓ ਵੱਲੋਂ ਦਿੱਤਾ ਜਾ ਰਿਹਾ ਆਫਰ 20 ਤੋਂ 30 ਸਤੰਬਰ ਤੱਕ ਵੈਲਿਡ ਹੋਵੇਗਾ। ਇਸ ਆਫਰ 'ਚ ਜੀਓ ਫਾਈ ਦੀ ਕੀਮਤ 999 ਰੁਪਏ ਰੱਖੀ ਗਈ ਹੈ ਜੋ ਇਸ ਤੋਂ ਪਹਿਲਾਂ 1999 ਰੁਪਏ ਸੀ। ਖਾਸ ਗੱਲ ਇਹ ਹੈ ਕਿ ਇਸ ਆਫਰ ਤਹਿਤ ਤੁਸੀਂ ਜੀਓ ਫਾਈ ਨੂੰ ਫਲਿਪਕਾਰਟ ਤੇ ਜੀਓ ਦੀ ਵੈਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ। ਇਹ ਆਫਰ ਜੀਓ ਸਟੋਰ 'ਤੇ ਵੀ ਮੌਜੂਦ ਹੈ।
ਏਅਰਟੈਲ: ਏਅਰਟੈਲ ਆਪਣੇ ਕਸਟਮਰ ਲਈ ਬੋਨਸ 30 ਜੀਬੀ ਆਫਰ ਲੈ ਕੇ ਆਇਆ ਹੈ। ਇਸ ਆਫਰ ਦੇ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਇਸ 'ਚ 30 ਜੀਬੀ ਫਰੀ ਡਾਟਾ ਯੂਜ਼ਰ ਨੂੰ ਦਿੱਤਾ ਜਾਵੇਗਾ। ਇਹ ਆਫਰ ਹੁਣ ਏਅਰਟੈਲ ਪੋਸਟਪੇਡ ਯੂਜ਼ਰ ਲਈ ਹੈ। ਨਵੇਂ ਏਅਰਟੈਲ ਗਾਹਕਾਂ ਨੂੰ ਵੀ ਇਹ ਆਫਰ ਮਿਲੇਗਾ। ਇਸ ਦੇ ਨਾਲ ਹੀ ਕੰਪਨੀ ਤੁਹਾਡੇ ਘਰ ਸਿਮ ਭੇਜੇਗੀ। ਇਸ 30 ਜੀਬੀ ਡਾਟਾ ਨੂੰ 10 ਜੀਬੀ ਹਰ ਮਹੀਨੇ ਮਤਲਬ ਤਿੰਨ ਮਹੀਨੇ ਫਰੀ ਡਾਟਾ ਮਿਲੇਗਾ। ਇਹ ਕੁਝ ਪਲਾਨ 'ਚ ਹੀ ਮੌਜੂਦ ਹੈ।
ਵੋਡਾਫੋਨ: ਵੋਡਾਫੋਨ ਆਪਣੇ ਯੂਜ਼ਰ ਨੂੰ ਆਪਣੇ 9 ਡਿਜੀਟਲ ਪਲੇਟਫਾਮ ਨੂੰ ਨਰਾਤਿਆਂ 'ਚ ਇਸਤੇਮਾਲ ਕਰਨ ਲਈ ਫਰੀ ਮੂਵੀ ਟਿਕਟ ਤੇ ਫੂਡ ਵਾਉਚਰ ਦੇ ਰਿਹਾ ਹੈ। ਇਹ ਆਫਰ ਗੁਜਰਾਤ ਰੀਜਨ ਦੇ ਯੂਜ਼ਰ ਲਈ ਹੀ ਹੈ। ਇਸ ਲਈ ਯੂਜ਼ਰ ਨੂੰ ਆਪਣਾ ਨੈੱਟਵਰਕ ਵੋਡਾਫੋਨ ਸੁਪਰ 4ਜੀ 'ਚ ਅਪਡੇਟ ਕਰਨਾ ਹੋਵੇਗਾ।
BSNL: ਆਪਣੇ ਗਾਹਕਾਂ ਲਈ ਕੰਪਨੀ ਨੇ ਨਵਾਂ ਸਪੈਸ਼ਲ ਪਲਾਨ ਲੌਾਚ ਕੀਤਾ ਹੈ। ਇਸ 'ਚ 360 ਜੀਬੀ ਡਾਟਾ ਮਿਲੇਗਾ। ਇਸ ਪਲਾਨ ਦੀ ਕੀਮਤ 444 ਰੁਪਏ ਹੈ। ਇਸ ਟੈਰਿਫ 'ਚ ਰੋਜ਼ਾਨਾ 4 ਜੀਬੀ ਡਾਟਾ ਮਿਲੇਗਾ। ਇਹ ਪਲਾਨ 90 ਦਿਨਾਂ ਲਈ ਵੈਲਿਡ ਹੋਵੇਗਾ। ਚਾਰ ਜੀਬੀ ਤੋਂ ਬਾਅਦ ਵੀ ਡਾਟਾ ਮਿਲੇਗਾ ਪਰ ਸਪੀਡ ਘੱਟ ਜਾਵੇਗੀ।