ਨਵੀਂ ਦਿੱਲੀ: ਹੁਆਵੇਈ ਟੈਲੀਕਮਿਊਨੀਕੇਸ਼ਨ ਇੰਡੀਆ ਨੇ ਕਿਹਾ ਹੈ ਕਿ ਉਸ ਨੇ ਏਅਰਟੈੱਲ ਦੇ ਮੈਸਿਵ ਐਮ.ਆਈ.ਐਮ.ਓ. ਲਈ ਭਾਰਤੀ ਏਅਰਟੈੱਲ ਨਾਲ ਗਠਜੋੜ ਕੀਤਾ ਹੈ। ਐਮ.ਆਈ.ਐਮ.ਓ. 5G ਦੇ ਨੈੱਟਵਰਕ ਲਈ ਭਾਰਤ ਦੇ ਰੋਡਮੈਪ ਦਾ ਮੁਢਲਾ ਤੇ ਸਭ ਤੋਂ ਅਹਿਮ ਹਿੱਸਾ ਹੈ।
ਕੰਪਨੀ ਨੇ ਕਿਹਾ ਕਿ ਮੈਸਿਵ ਐਮ.ਆਈ.ਐਮ.ਓ. ਸੌਲਿਊਸ਼ਨ ਨਾਲ ਸਪੈਕਟ੍ਰਮ ਦੀ ਸਮਰੱਥਾ 5 ਤੋਂ 7 ਗੁਣਾ ਵਧ ਜਾਵੇਗੀ। ਇਸ ਨਾਲ ਕਵਰੇਜ਼ ਤੇ ਉਪਭੋਗਤਾ ਦਾ ਦਾਇਰਾ ਵਧ ਸਕਦਾ ਹੈ।
ਕੰਪਨੀ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਿਵੇਂ ਭਾਰਤ ਡਿਜੀਟਲ ਹੋ ਰਿਹਾ ਹੈ, ਇੱਥੇ ਮੋਬਾਈਲ ਐਪਲੀਕੇਸ਼ਨ ਲਈ ਤੇਜ਼ ਰਫ਼ਤਾਰ ਵਾਲੇ ਨੈੱਟਵਰਕ ਦੀ ਮੰਗ ਦਿਨੋ-ਦਿਨ ਵਧ ਰਹੀ ਹੈ। ਕੰਪਨੀ ਮੁਤਾਬਕ ਇਸ ਨਵੀਂ ਤਕਨੀਕ ਨਾਲ 4.5G/5G ਰਫ਼ਤਾਰ ਦਿੱਤੀ ਜਾ ਸਕੇਗੀ।
ਭਾਰਤੀ ਏਅਰਟੈੱਲ ਨੇ ਨੈੱਟਵਰਕ ਨਿਰਦੇਸ਼ਕ ਅਭੈ ਸਾਵਰਗਾਂਵਕਰ ਨੇ ਕਿਹਾ ਕਿ ਅਸੀਂ ਆਪਣੀ ਨਵੀਂ ਤੇ ਬਿਹਤਰ ਤਕਨੀਕ ਲਈ ਹੁਆਵੇਈ ਨਾਲ ਹੱਥ ਮਿਲਾਏ ਜਾਣ ਦਾ ਮਤਲਬ 5ਜੀ ਸਪੀਡ ਵੱਲ ਪਹਿਲਾ ਕਦਮ ਹੈ।