ਸਈਅਦ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵਿੱਚ ਸਾਲ 2021-22 ਲਈ ਦੋ ਸਾਲ ਦੇ ਕਾਰਜਕਾਲ ਦੌਰਾਨ ਸੁਰੱਖਿਆ ਕੌਂਸਲ ਦੀ ਗੈਰ ਸਥਾਈ ਸੀਟ ਲਈ ਭਾਰਤ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਹੈ। 15 ਮੈਂਬਰੀ ਕੌਂਸਲ ਵਿੱਚ 2021-22 ਦੇ ਕਾਰਜਕਾਲ ਦੌਰਾਨ ਪੰਜ ਆਰਜ਼ੀ ਮੈਂਬਰਾਂ ਦੀ ਚੋਣ ਜੂਨ 2020 ਦੌਰਾਨ ਹੋ ਸਕਦੀ ਹੈ।
ਉਨ੍ਹਾਂ ਟਵੀਟ ਨਾਲ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ 55 ਦੇਸ਼ਾਂ ਦੇ ਨਾਂ ਤੇ ਚਿੰਨ੍ਹ ਦਰਸਾਏ ਗਏ ਹਨ ਜੋ ਭਾਰਤ ਨਾਲ ਖੜ੍ਹੇ ਹਨ। ਜਿਨ੍ਹਾਂ ਦੇਸ਼ਾਂ ਨੇ ਭਾਰਤ ਦਾ ਸਮਰਥਨ ਕੀਤਾ ਹੈ ਉਨ੍ਹਾਂ ਵਿੱਚ ਅਫ਼ਗਾਨਿਸਤਾਨ, ਬੰਗਲਾਦੇਸ਼, ਭੂਟਾਨ, ਚੀਨ, ਇੰਡੋਨੇਸ਼ੀਆ, ਈਰਾਨ, ਜਾਪਾਨ, ਕੁਵੈਤ, ਕਿਰਗਿਸਤਾਨ, ਮਲੇਸ਼ੀਆ, ਮਾਲਦੀਵ, ਮੀਆਂਮਾਰ, ਨੇਪਾਲ, ਪਾਕਿਸਤਾਨ, ਕਤਰ, ਸਾਊਦੀ ਅਰਬ, ਸ਼੍ਰੀਲੰਕਾ, ਸੀਰੀਆ, ਤੁਰਕੀ, ਯੂਏਈ ਤੇ ਵੀਅਤਨਾਮ ਦਾ ਨਾਂ ਸ਼ਾਮਲ ਹੈ।