ਲੰਡਨ ਦੀ ਰਹਿਣ ਵਾਲੀ 33 ਸਾਲ ਦੀ ਬਲਾਈਥੇ ਪੇਪੀਨੋ ਸੰਗੀਤਕਾਰ ਹੈ। ਉਨ੍ਹਾਂ ਜਲਵਾਯੂ ਤਬਦੀਲੀ ਕਰਕੇ ਬੱਚੇ ਨਾ ਪੈਦਾ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬੱਚੇ ਚਾਹੁੰਦੀ ਹੈ ਪਰ ਹੁਣ ਇਹ ਦੁਨੀਆ ਰਹਿਣ ਲਾਇਕ ਨਹੀਂ ਬਚੀ। ਗਰੁੱਪ ਦੀ ਮੈਂਬਰ ਕੋੜੀ ਹੈਰੀਸਨ ਤੇ ਲੋਰੀ ਡੇਅ ਨੇ ਕਿਹਾ ਹੈ ਕਿ ਜਲਵਾਯੂ ਤਬਦੀਲੀ ਨਾਲ ਖਾਧ ਉਤਪਾਦਨ, ਸੰਸਥਾਨ ਪ੍ਰਭਾਵਿਤ ਹੋਣਗੇ ਤੇ ਜੰਗ ਦੇ ਹਾਲਾਤ ਵੀ ਬਣ ਸਕਦੇ ਹਨ।
ਆਬਾਦੀ 'ਤੇ ਨਿਗ੍ਹਾ ਰੱਖਣ ਵਾਲੀ ਯੂਕੇ ਦੀ ਸੰਸਥਾ ਦਾ ਤਰਕ ਹੈ ਕਿ ਆਬਾਦੀ ਵਧਣ ਨਾਲ ਕਾਰਬਨ ਦੀ ਪੈਦਾਵਾਰ ਵੀ ਵਧੇਗੀ ਤੇ ਜੰਗਲਾਂ ਵਿੱਚ ਵੀ ਕਮੀ ਆਵੇਗੀ। ਯੂਐਨ ਮੁਤਾਬਕ ਸਾਲ 2030 ਤਕ ਧਰਤੀ 'ਤੇ 8.5 ਬਿਲੀਅਨ ਲੋਕ ਹੋਣਗੇ ਤੇ ਸਾਲ 2100 ਤਕ ਇਹ ਅੰਕੜਾ 11 ਬਿਲੀਅਨ ਤਕ ਪਹੁੰਚਣ ਦੀ ਆਸ ਹੈ।
ਵਿਸ਼ਵ ਬੈਂਕ ਮੁਤਾਬਕ ਅੱਜ ਹਰ ਵਿਅਕਤੀ ਔਸਤ ਪੰਜ ਟਨ ਕਾਰਬਨ ਡਾਈਆਕਸਾਈਡ ਪੈਦਾ ਕਰਦਾ ਹੈ। ਉੱਥੇ ਹੀ ਅਮਰੀਕਾ 'ਚ ਹਰ ਸਾਲ 15.6 ਮੀਟ੍ਰਿਕ ਟਨ ਕਾਰਬਨ ਪੈਦਾ ਹੁੰਦੀ ਹੈ। ਸ਼੍ਰੀਲੰਕਾ ਤੇ ਘਾਨਾ ਵਿੱਚ ਇਹ ਅੰਕੜਾ ਇੱਕ ਟਨ ਤੋਂ ਵੀ ਘੱਟ ਹੈ। ਕਨਸੀਵੇਬਨ ਫਿਊਚਰ ਸੰਸਥਾ ਦੇ ਸਹਿ ਸੰਸਥਾਪਕ ਮੇਗ਼ਨ ਕਾਲਮਨ ਦਾ ਕਹਿਣਾ ਹੈ ਕਿ ਜੇਕਰ ਹਰ ਕੋਈ ਅਮਰੀਕਾ ਵਾਂਗ ਕਾਰਬਨ ਪੈਦਾ ਕਨਰ ਲੱਗੇ ਤਾਂ ਸਾਨੂੰ ਰਹਿਣ ਲਈ ਚਾਰ ਤੋਂ ਛੇ ਧਰਤੀਆਂ ਲੋੜੀਂਦੀਆਂ ਹਨ।