ਮੈਲਬਰਨ: ਆਸਟ੍ਰੇਲੀਆ ਦੀ ਸੰਸਦ ਅੰਦਰੋਂ ਅਜਿਹੀਆਂ ਕੁਝ ਤਸਵੀਰਾਂ ਤੇ ਵੀਡਿਓਜ਼ ਵਾਇਰਲ ਹੋ ਰਹੀਆਂ ਹਨ, ਜੋ ਹਰ ਕਿਸੇ ਨੂੰ ਹੈਰਾਨ ਤੇ ਸ਼ਰਮਸਾਰ ਕਰ ਦੇਣਗੀਆਂ। ਦਰਅਸਲ ਸੰਸਦ ਦੇ ਅੰਦਰੋਂ ਇੱਕ ਕਰਮਚਾਰੀ ਦੀ ਲੀਕ ਹੋਈ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਇੱਕ ਮਹਿਲਾ ਸੰਸਦ ਮੈਂਬਰ ਨਾਲ ਮੇਜ਼ 'ਤੇ ਇਤਰਾਜ਼ਯੋਗ ਹਾਲਤ 'ਚ ਵਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਸੰਸਦ ਮੈਂਬਰ ਵੀ ਮੁਲਾਜ਼ਮਾਂ ਨਾਲ ਅਜਿਹੀਆਂ ਹਰਕਤਾਂ ਕਰਦੇ ਪਾਏ ਗਏ ਹਨ।
ਵਾਇਰਲ ਹੋਈਆਂ ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ਨੇ ਸਕਾਟ ਮੋਰਿਸਨ ਦੀ ਸਰਕਾਰ ਨੂੰ ਕਾਫ਼ੀ ਵੱਡਾ ਝਟਕਾ ਦਿੱਤਾ ਹੈ ਤੇ ਸੰਸਦ 'ਚ ਅਜਿਹੀਆਂ ਹਰਕਤਾਂ ਕਰਨਾ ਸ਼ਰਮਨਾਕ ਮੰਨਿਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਸੰਸਦ 'ਚ ਇੱਕ ਮਹਿਲਾ ਸਰਕਾਰੀ ਸਲਾਹਕਾਰ ਨਾਲ ਉਨ੍ਹਾਂ ਦੇ ਸਾਥੀ ਨੇ ਬਲਾਤਕਾਰ ਕੀਤਾ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ 'ਤੇ ਇਸ ਮਾਮਲੇ 'ਚ ਢੁੱਕਵੀਂ ਕਾਰਵਾਈ ਕਰਨ ਦਾ ਦਬਾਅ ਬਣਿਆ ਸੀ। ਹੁਣ ਇਕ ਹੋਰ ਮਾਮਲੇ ਨੇ ਉਨ੍ਹਾਂ ਨੂੰ ਮੁਸੀਬਤ 'ਚ ਪਾ ਦਿੱਤਾ ਹੈ।
ਵੀਡੀਓ ਕਿਵੇਂ ਹੋਈ ਵਾਇਰਲ?
ਵ੍ਹਿਸਲ ਬਲੋਅਰ ਨੇ ਸੰਸਦ ਦੀਆਂ ਇਹ ਤਸਵੀਰਾਂ ਤੇ ਵੀਡੀਓਜ਼ ਲੀਕ ਕੀਤੀਆਂ ਹਨ। ਇਹ ਤਸਵੀਰਾਂ ਕੁਝ ਸਰਕਾਰੀ ਕਰਮਚਾਰੀਆਂ ਦੇ ਗਰੁੱਪ ਚੈਟ ਤੋਂ ਲੀਕ ਹੋਈਆਂ ਸਨ ਤੇ ਫਿਰ ਆਸਟ੍ਰੇਲੀਆਈ ਅਖ਼ਬਾਰ ਤੇ ਨਿਊਜ਼ ਚੈਨਲਾਂ ਦੁਆਰਾ ਵਾਇਰਲ ਕੀਤੀਆਂ ਗਈਆਂ। ਉੱਥੇ ਹੀ ਇਸ ਵ੍ਹਿਸਲ ਬਲੋਅਰ ਦੀ ਪਛਾਣ ਟੌਮ ਵਜੋਂ ਹੋਈ ਹੈ, ਜਿਸ ਨੇ ਮੀਡੀਆ ਨੂੰ ਦੱਸਿਆ ਕਿ ਜਿਨਸੀ ਸਬੰਧ ਬਣਾਉਣ ਲਈ ਸਰਕਾਰੀ ਮੁਲਾਜ਼ਮ ਅਤੇ ਸੰਸਦ ਮੈਂਬਰ ਅਕਸਰ ਸੰਸਦ ਭਵਨ 'ਚ ਬਣੇ ਪ੍ਰਾਰਥਨਾ ਹਾਲ ਦੀ ਵਰਤੋਂ ਕਰਦੇ ਹਨ ਤੇ ਇਹ ਵੀ ਦੋਸ਼ ਲਗਾਇਆ ਕਿ ਸੈਕਸ ਵਰਕਰਾਂ ਨੂੰ ਸੰਸਦ ਮੈਂਬਰਾਂ ਦੀ ਖੁਸ਼ੀ ਲਈ ਇਮਾਰਤ 'ਚ ਲਿਆਂਦਾ ਜਾਂਦਾ ਹੈ।
ਜਿਨਸੀ ਹਿੰਸਾ ਵਿਰੁੱਧ ਔਰਤਾਂ ਦਾ ਪ੍ਰਦਰਸ਼ਨ :
ਇਸ ਮਹੀਨੇ ਹਜ਼ਾਰਾਂ ਔਰਤਾਂ ਨੇ ਜਿਨਸੀ ਹਿੰਸਾ ਤੇ ਲਿੰਗ ਅਸਮਾਨਤਾ ਤੋਂ ਨਾਰਾਜ਼ ਹੋ ਕੇ ਵਿਰੋਧ ਕਰਨ ਲਈ #March4Justice ਰੈਲੀਆਂ 'ਚ ਸ਼ਿਰਕਤ ਕੀਤੀ ਸੀ। ਇਸ ਦੇ ਨਾਲ ਹੀ ਸਿਆਸਤ 'ਚ ਬਦਲਾਵ ਤੇ ਵਿਸ਼ਾਲ ਆਸਟ੍ਰੇਲਿਆਈ ਸਮਾਜ ਦੀ ਮੰਗ ਵੀ ਕੀਤੀ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904