ਕੋਲੋਰਾਡੋ: ਅਮਰੀਕਾ 'ਚ ਕੋਲੋਰਾਡੋ ਸੂਬੇ ਦੇ ਬੋਲਡਰ 'ਚ ਇੱਕ ਸੁਪਰ ਮਾਰਕਿਟ 'ਚ ਹੋਈ ਗੋਲੀਬਾਰੀ 'ਚ ਪੁਲਿਸ ਅਧਿਕਾਰੀ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਤੇ ਇੱਕ ਸ਼ੱਕੀ ਜ਼ਖ਼ਮੀ ਹੋ ਗਿਆ। ਇਹ ਜਾਣਕਾਰੀ 'ਦ ਵਾਲ ਸਟ੍ਰੀਟ ਜਰਨਲ' ਨੇ ਪੁਲਿਸ ਅਧਿਕਾਰੀਆਂ ਦੇ ਹਵਾਲੇ ਨਾਲ ਦਿੱਤੀ ਹੈ। ਉੱਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਫਿਲਹਾਲ ਪੁਲਿਸ ਜਾਂਚ 'ਚ ਜੁਟੀ ਹੈ।


ਸ਼ੱਕੀ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ


ਪੁਲਿਸ ਮੁਤਾਬਕ ਉਨ੍ਹਾਂ ਕੋਲ ਗੋਲ਼ੀਬਾਰੀ ਕੀਤੇ ਜਾਣ ਦੇ ਤੁਰੰਤ ਬਾਅਦ ਦੀ ਕੁਝ ਜਾਣਕਾਰੀ ਹੈ। ਸ਼ੱਕੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਉਹ ਜ਼ਖ਼ਮੀ ਹੈ ਤੇ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਉੱਥੇ ਹੀ ਪੁਲਿਸ ਨੇ ਦੱਸਿਆ ਕਿ ਅਜੇ ਤਕ ਇਹ ਨਹੀਂ ਪਤਾ ਲੱਗ ਸਕਿਆ ਕਿ ਮੁਲਜ਼ਮ ਨੇ ਗੋਲ਼ੀਬਾਰੀ ਕਿਸ ਮਕਸਦ ਨਾਲ ਕੀਤੀ ਸੀ। ਪੁਲਿਸ ਨੇ ਇਹ ਵੀ ਦੱਸਿਆ ਕਿ ਬੋਲਡਰ ਦੇ ਟੇਬਲ ਮੇਸਾ ਏਰੀਆ 'ਚ ਸਥਿਤ ਕਿੰਗ ਸੁਪਰਸ ਸਟਾਰ 'ਚ ਤਿੰਨ ਵਜੇ ਦੇ ਕਰੀਬ ਗੋਲ਼ੀਬਾਰੀ ਕੀਤੀ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।


 






 


ਬੋਲਡਰ ਪੁਲਿਸ ਨੇ ਟਵੀਟ ਕੀਤਾ


ਬੋਲਡਰ ਪੁਲਿਸ ਵੱਲੋਂ ਟਵੀਟ ਕੀਤਾ ਗਿਆ ਕਿ ਸਾਡੇ ਕੋਲ ਕਈ ਪੀੜਤ ਹਨ ਜਿੰਨ੍ਹਾਂ ਦੀ ਮੌਤ ਹੋ ਗਈ। ਪੀੜਤਾਂ 'ਚੋਂ ਇਕ ਬੋਲਡਰ ਪੁਲਿਸ ਅਧਿਕਾਰੀ ਹੈ। ਮੀਡੀਆ ਨੂੰ ਪਰਿਵਾਰਾਂ ਦੀ ਨਿੱਜਤਾ ਦਾ ਸਨਮਾਨ ਕਰਨ ਲਈ ਕਿਹਾ ਗਿਆ ਹੈ ਤੇ ਜਾਂਚ ਜਾਰੀ ਹੈ।


ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ


ਉੱਥੇ ਹੀ ਬੋਲਡਰ ਪੁਲਿਸ ਵਿਭਾਗ ਦੇ ਕਮਾਂਡਰ ਕੇਰੀ ਯਾਮਾਗੁਚੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕ੍ਰਾਈਮ ਸੀਨ ਤੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਗੋਲ਼ੀਬਾਰੀ 'ਚ ਕਈ ਲੋਕ ਮਾਰੇ ਗਏ ਹਨ ਤੇ ਬਦਕਿਸਮਤੀ ਨਾਲ ਉਨ੍ਹਾਂ ਦੇ ਵਿਭਾਗ ਦਾ ਇੱਕ ਪੁਲਿਸ ਅਧਿਕਾਰੀ ਵੀ ਮਾਰਾ ਗਿਆ ਹੈ।