ਦਸਤਾਰ ਦੀ ਤਾਕਤ ਤੇ ਸ਼ਾਨ ਦਿਖਾਉਣ ਲਈ ਰੂਬੇਨ ਸਿੰਘ ਨੇ ਆਪਣੀ ਹਰ ਦਸਤਾਰ ਦੇ ਰੰਗ ਦੀ ਰੌਲਸ ਰਾਇਸ ਕਾਰ ਖਰੀਦਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀ ਕੁਲੈਕਸ਼ਨ ਵਿੱਚ ਫੈਂਟਮ, ਕਲਿਨਨ ਤੇ ਹੋਰ ਕਾਰਾਂ ਵੀ ਸ਼ਾਮਲ ਹਨ। ਅੰਗਰੇਜ਼ ਰੌਲਸ ਰਾਇਸ ਨੂੰ ਰਾਜਸ਼ਾਹੀ ਸਵਾਰੀ ਮੰਨਦੇ ਹਨ। ਰੂਬੇਨ ਸਿੰਘ ਨੇ ਇਨ੍ਹਾਂ ਕਾਰਾਂ ਨੂੰ ਖਰੀਦ ਕੇ ਸਾਬਤ ਕਰ ਦਿੱਤਾ ਕਿ ਸਿੱਖ ਵੀ ਕਿਸੇ ਤੋਂ ਘੱਟ ਨਹੀਂ।
ਦੱਸਿਆ ਜਾਂਦਾ ਹੈ ਕਿ ਆਪਣੇ ਪੱਕੇ ਗਾਹਕ ਦਾ ਸਨਮਾਨ ਕਰਨ ਲਈ ਰੌਲਸ ਰਾਇਸ ਦੇ ਸੀਈਓ ਟਾਟਰਸਟਨ ਖ਼ੁਦ ਰੂਬੇਨ ਨੂੰ ਕਾਰਾਂ ਦੇ ਡਿਲੀਵਰੀ ਕਰਨ ਲਈ ਪਹੁੰਚੇ।