ਡੈਮ ਢਹਿਣ ਦੀ ਖ਼ੌਫਨਾਕ ਵੀਡੀਓ, ਹੁਣ ਤਕ 121 ਜਣਿਆਂ ਦੀ ਮੌਤ, 221 ਲਾਪਤਾ
ਏਬੀਪੀ ਸਾਂਝਾ | 05 Feb 2019 02:48 PM (IST)
ਡੈਮ ਢਹਿਣ ਦੀ ਖ਼ੌਫਨਾਕ ਵੀਡੀਓ, ਹੁਣ ਤਕ 121 ਜਣਿਆਂ ਦੀ ਮੌਤ, 221 ਲਾਪਤਾ ਚੰਡੀਗੜ੍ਹ: ਬ੍ਰਾਜ਼ੀਲ ਦੇ ਮਿਨਾਸ ਜੋਰਾਈਸ ਵਿੱਚ ਲੋਹੇ ਦੀ ਖਾਣ ਦੇ ਬੰਨ੍ਹ ਢਹਿਣ ਦੀ ਘਟਨਾ ਵਿੱਚ ਹੁਣ ਤਕ 121 ਜਣਿਆਂ ਦੀ ਮੌਤ ਹੋ ਗਈ ਹੈ। ਘਟਨਾ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਵੀਡੀਓ ਸਾਹਮਣੇ ਆਈਆਂ ਹੈ। ਇੱਕ ਵੀਡੀਓ ਤਾਂ ਬੇਹੱਦ ਡਰਾਉਣੀ ਹੈ। ਇਸ ਵਿੱਚ ਸਾਫ ਦਿੱਸ ਰਿਹਾ ਹੈ ਕਿ ਕਿਵੇਂ ਬੰਨ੍ਹ ਪਲਾਂ ਵਿੱਚ ਮਿੱਟੀ ’ਚ ਬਦਲ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਫਾਇਰ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਘਟਨਾ ਦੇ ਸੱਤ ਦਿਨਾਂ ਬਾਅਦ ਤਲਾਸ਼ੀ ਅਭਿਆਨ ਕੁਝ ਹੱਦ ਤਕ ਔਖੇ ਗੇੜ ਵਿੱਚ ਚਲਾ ਗਿਆ ਹੈ। ਖ਼ਬਰ ਏਜੰਸੀ ਐਫੇ ਮੁਤਾਬਕ ਇਲਾਕੇ ਦੇ ਉੱਪਰੀ ਹਿੱਸੇ ਵਿੱਚ ਮੌਜੂਦ ਲਾਸ਼ਾਂ ਪਹਿਲਾਂ ਹੀ ਬਰਾਮਦ ਕਰ ਲਈਆਂ ਗਈਆਂ ਹਨ। ਇਸ ਪੜਾਅ ’ਤੇ ਕੋਸ਼ਿਸ਼ ਹੁਣ ਖੁਦਾਈ ਤੇ ਭਾਰੀ ਮਸ਼ੀਨਰੀ ’ਤੇ ਨਿਰਭਰ ਕਰੇਗੀ। ਬੁਲਾਰੇ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਏਗਾ। ਅਧਿਕਾਰੀਆਂ ਨੇ ਹੁਣ ਤਕ ਬਰਾਮਦ 110 ਲਾਸ਼ਾਂ ਵਿੱਚੋਂ 71 ਦੀ ਪਛਾਣ ਕਰ ਲਈ ਹੈ। ਬੁੱਧਵਾਰ ਨੂੰ ਲਗਾਤਾਰ ਬਾਰਸ਼ ਹੋਣ ਕਰਕੇ ਬਚਾਅ ਕਾਰਜਾਂ ਵਿੱਚ ਵਾਰ-ਵਾਰ ਅੜਿੱਕਾ ਪਿਆ। ਮ੍ਰਿਤਕਾਂ ਵਿੱਚ ਜ਼ਿਆਦਾਤਰ ਕੰਪਨੀ ਦੇ ਮਜ਼ਦੂਰ ਸ਼ਾਮਲ ਹਨ। ਬੰਨ੍ਹ 25 ਜਨਵਰੀ ਨੂੰ ਢਹਿ ਗਿਆ ਜਦੋਂ ਮਜ਼ਦੂਰ ਇਮਾਰਤ ਦੀ ਕੰਟੀਨ ਵਿੱਚ ਦੁਪਹਿਰ ਦਾ ਭੋਜਨ ਕਰ ਰਹੇ ਸੀ, ਜੋ ਕੁਝ ਹੀ ਸੈਕਿੰਡਾਂ ਵਿੱਚ ਮਲਬੇ ਵਿੱਚ ਬਦਲ ਗਈ। ਸੰਘੀ ਸਰਕਾਰ ਨੇ ਦੇਸ਼ ਦੀਆਂ ਸਾਰੀਆਂ ਖਾਣਾਂ ਦਾ ਨਿਰੀਖਣ ਕਰਨ ਦੇ ਹੁਕਮ ਦਿੱਤੇ ਹਨ।