ਸਿੱਖ ਲੜਕੀ ਦੀ ਧਰਮ ਬਦਲੀ 'ਤੇ ਲਾਹੌਰ ਹਾਈਕੋਰਟ 'ਚ ਸੁਣਵਾਈ
ਏਬੀਪੀ ਸਾਂਝਾ | 20 Sep 2019 02:00 PM (IST)
ਪਾਕਿਸਤਾਨ ਵਿੱਚ ਸਿੱਖ ਲੜਕੀ ਜਗਜੀਤ ਕੌਰ ਦੇ ਜਬਰੀ ਧਰਮ ਪਰਿਵਰਤਨ ਕੇਸ ਦੀ ਲਾਹੌਰ ਹਾਈਕੋਰਟ 'ਚ ਸੁਣਵਾਈ ਹੋਈ। ਇਸ ਮੌਕੇ ਹਾਈਕੋਰਟ ਨੇ ਕਿਹਾ ਕਿ ਲੜਕੇ ਦੇ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ। ਅਦਾਲਤ ਨੇ ਪਾਕਿਸਤਾਨ ਦੀ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ।
ਇਸਲਾਮਾਬਾਦ: ਪਾਕਿਸਤਾਨ ਵਿੱਚ ਸਿੱਖ ਲੜਕੀ ਜਗਜੀਤ ਕੌਰ ਦੇ ਜਬਰੀ ਧਰਮ ਪਰਿਵਰਤਨ ਕੇਸ ਦੀ ਲਾਹੌਰ ਹਾਈਕੋਰਟ 'ਚ ਸੁਣਵਾਈ ਹੋਈ। ਇਸ ਮੌਕੇ ਹਾਈਕੋਰਟ ਨੇ ਕਿਹਾ ਕਿ ਲੜਕੇ ਦੇ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ। ਅਦਾਲਤ ਨੇ ਪਾਕਿਸਤਾਨ ਦੀ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ। ਉਧਰ, ਲੜਕੀ ਨੇ ਆਪਣੇ ਪਰਿਵਾਰ ਨਾਲ ਜਾਣ ਤੋਂ ਮਨਾ ਕਰ ਦਿੱਤਾ ਹੈ। ਲੜਕੀ ਫਿਲਹਾਲ ਸ਼ੈਲਟਰ ਹੋਮ 'ਚ ਹੈ। ਹਾਈਕੋਰਟ ਦੇ ਜਸਟਿਸ ਸ਼ਾਹਬਾਜ਼ ਅਲੀ ਰਿਜਵੀ ਨੇ ਸਿੱਖ ਤੋਂ ਮੁਸਲਿਮ ਬਮੀ ਲੜਕੀ ਆਇਸ਼ਾ ਦੀ ਬੇਨਤੀ 'ਤੇ ਸੁਣਵਾਈ ਕੀਤੀ ਹੈ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 9 ਅਕਤੂਬਰ 'ਤੇ ਪਾ ਦਿੱਤੀ ਹੈ। ਲੜਕੀ ਨੇ ਅਦਾਲਤ ਨੂੰ ਦੱਸਿਆ ਕਿ ਪੁਲਿਸ ਤੇ ਪਟੀਸ਼ਨਰ ਵੱਲੋਂ ਉਸ ਦੇ ਪਤੀ ਤੇ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਪਟੀਸ਼ਨਕਰਤਾ ਸਰਕਾਰੀ ਦਬਾਅ ਹੇਠ ਉਸ ਨੂੰ ਪਤੀ ਤੋਂ ਵੱਖ ਕਰਨਾ ਚਾਹੁੰਦੀ ਹੈ। ਇਸ ਮਗਰੋਂ ਅਦਾਲਤ ਨੇ ਪੁਲਿਸ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਰੋਕਣ ਦੇ ਆਦੇਸ਼ ਦਿੱਤੇ ਹਨ।