ਵਾਸ਼ਿੰਗਟਨ : ਕੈਲੀਫੋਰਨੀਆ ਦੇ ਸੂਬੇ ਇੰਡੀਆਨਾ ਵਿੱਚ ਸਿੱਖ ਇਤਿਹਾਸ ਵਿਦਿਆਰਥੀਆਂ ਨੂੰ ਪੜਾਇਆ ਜਾਵੇਗਾ। ਸਿੱਖ ਇਤਿਹਾਸ ਤੋਂ ਇਲਾਵਾ ਇਸ ਸੂਬੇ ਦੇ ਸਕੂਲਾਂ ਵਿੱਚ ਸੰਸਕ੍ਰਿਤ ਨੂੰ ਸਕੂਲੀ ਸਿਲੇਬਸ ਵਿਚ ਸ਼ਾਮਲ ਕੀਤਾ ਗਿਆ ਹੈ। ਇੰਡੀਆਨਾ ਸੁਪਰਡੈਂਟ ਗਲੇਂਡਾ ਰਿਟਜ ਨੇ ਸਿੱਖ ਪੀਏਸੀ ਬੈਠਕ ਵਿਚ ਇਸ ਗੱਲ ਦਾ ਐਲਾਨ ਕੀਤਾ ਹੈ। ਅਮਰੀਕੀ ਸੰਸਥਾ ਸਿੱਖ ਕੋਲਿਸ਼ਨ ਦੀ ਰਿਪੋਰਟ ਦੇ ਅਨੁਸਾਰ ਇੰਡੀਆਨਾ ਅਮਰੀਕਾ ਦੇ ਉਨ੍ਹਾਂ ਸਭ ਤੋਂ ਖਰਾਬ ਸੂਬਿਆਂ ਵਿਚੋਂ ਇਕ ਹੈ ਜਿਸ ਦੇ ਸਕੂਲਾਂ ਵਿਚ ਸਿੱਖ ਬੱਚਿਆਂ ਨੂੰ ਵਾਰ ਵਾਰ ਨਸਲੀ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਸਿੱਖ ਪੀਏਸੀ ਆਊਟਰੀਚ ਦੇ ਕੋਆਰਡੀਨੇਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕਈ ਗੈਸ ਪੰਪਾਂ 'ਤੇ ਲਗਾਤਾਰ ਨਸਲੀ ਨਾਅਰੇ ਲਿਖੇ ਜਾਂਦੇ ਰਹੇ ਹਨ। ਉਮੀਦ ਹੈ ਕਿ ਇਸ ਪਹਿਲ ਨਾਲ ਅਜਿਹੀ ਘਟਨਾਵਾਂ ਵਿਚ ਕਮੀ ਆਵੇਗੀ। ਗੁਰਿੰਦਰ ਸਿੰਘ ਖਾਲਸਾ ਦੇ ਅਨੁਸਾਰ ਅਮਰੀਕਾ ਵਿਚ ਡੇਢ ਕਰੋੜ ਬੱਚੇ ਹਰ ਸਾਲ ਹਾਈ ਸਕੂਲ ਪਾਸ ਕਰਦੇ ਹਨ। ਉਨ੍ਹਾਂ ਸਿੱਖਾਂ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੁੰਦੀ। ਕਿਉਂਕਿ ਸਿਲੇਬਸ ਵਿਚ ਸਿੱਖ ਇਤਿਹਾਸ ਅਤੇ ਸੰਸਕ੍ਰਿਤ ਦਾ ਕੋਈ ਜ਼ਿਕਰ ਨਹੀਂ ਹੈ। ਸਿੱਖ ਇਤਿਹਾਸ ਨੂੰ ਸਿਲੇਬਸ ਵਿਚ ਸ਼ਾਮਲ ਕਰਨ ਨਾਲ ਬੱਚਿਆਂ ਨੂੰ ਇਸ ਦੇ ਬਾਰੇ ਵਿਚ ਜਾਣਕਾਰੀ ਮਿਲ ਸਕੇਗੀ। ਛੇਤੀ ਹੀ ਇਸ ਲਹਿਰ ਨੂੰ ਪੂਰੇ ਅਮਰੀਕਾ ਵਿਚ ਫੈਲਾਇਆ ਜਾਵੇਗਾ