ਕਰਾਚੀ: ਪਾਕਿਸਤਾਨ ਵਿੱਚ ਦੋ ਰੇਲ ਗੱਡੀਆਂ ਦੀ ਸਿੱਧੀ ਟੱਕਰ ਕਾਰਨ 21 ਲੋਕਾਂ ਦੀ ਮੌਤ ਤੇ 50 ਜ਼ਖਮੀ ਹੋ ਗਏ। ਲਾਂਧੀ ਖੇਤਰ ਦੇ ਗਦਾਫੀ ਟਾਊਨ ਵਿੱਚ ਹੋਏ ਹਾਦਸੇ ਵਿੱਚ ਜਕਾਰੀਆ ਐਕਸਪ੍ਰੈੱਸ ਦੀਆਂ ਤਿੰਨ ਬੋਗੀਆਂ ਹਾਦਸੇ ਕਾਰਨ ਬੁਰੀ ਤਰ੍ਹਾਂ ਤਬਾਹ ਹੋ ਗਈਆਂ।

ਸੂਤਰਾਂ ਅਨੁਸਾਰ ਜਾਕਰੀਆ ਐਕਸਪ੍ਰੈੱਸ ਨੂੰ ਗ਼ਲਤ ਸਿੰਗਨਲ ਮਿਲਣ ਕਾਰਨ ਉਹ ਫ਼ਰੀਦ ਐਕਸਪ੍ਰੈੱਸ ਨਾਲ ਸਿੱਧੀ ਟਕਰਾ ਗਈ। ਇਸ ਕਾਰਨ ਜਕਾਰੀਆ ਐਕਸਪ੍ਰੈੱਸ ਦੇ ਤਿੰਨ ਡੱਬੇ ਪੂਰੀ ਤਰ੍ਹਾਂ ਤਬਾਹ ਹੋ ਗਏ। ਹਾਦਸੇ ਤੋਂ ਤੁਰੰਤ ਬਾਅਦ ਰਾਹਤ ਕਰਮੀਆਂ ਨੇ ਪਹੁੰਚ ਕੇ ਜ਼ਖਮੀਆਂ ਨੂੰ ਡੱਬਿਆਂ ਤੋਂ ਬਹਾਰ ਕੱਢਿਆ। ਹਾਦਸੇ ਵਿੱਚ 21 ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

ਜ਼ਖਮੀਆਂ ਨੂੰ ਕਰਾਚੀ ਤੇ ਆਸਪਾਸ ਦੇ ਇਲਾਕਿਆਂ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ ਇੱਕ ਯਾਤਰੂ ਰੇਲ ਗੱਡੀ ਦੀ ਮਾਲ ਗੱਡੀ ਨਾਲ ਅਜਿਹੀ ਹੀ ਟੱਕਰ ਹੋਈ ਸੀ। ਇਸ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਤੇ 150 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ