ਕੈਲੇਫੋਰਨੀਆ: ਅਮਰੀਕਾ ਦੇ ਸੂਬੇ ਕੈਲੇਫੋਰਨੀਆ ਵਿੱਚ ਇੱਕ ਸਿੱਖ ਨਾਲ ਨਸਲੀ ਵਿਤਕਰੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਨਸਲੀ ਟਿੱਪਣੀ ਦਾ ਸ਼ਿਕਾਰ ਹੋਏ ਬਲਮੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਡਿਨਰ ਕਰਨ ਲਈ ਆਇਆ ਸੀ।
ਇਸ ਦੌਰਾਨ ਜਦੋਂ ਇੱਕ ਫ਼ੋਨ ਸੁਣਨ ਲਈ ਉਹ ਹੋਟਲ ਤੋਂ ਬਾਹਰ ਆਇਆ ਤਾਂ ਇੱਕ ਨੌਜਵਾਨ ਪਹਿਲਾਂ ਤੋਂ ਉਸ ਉੱਤੇ ਨਸਲੀ ਟਿੱਪਣੀਆਂ ਕੀਤੀਆਂ ਤੇ ਫਿਰ ਉਸ ਨਾਲ ਭਿੜ ਗਿਆ।
ਬਲਮੀਤ ਸਿੰਘ ਅਨੁਸਾਰ ਨੌਜਵਾਨ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਬਲਮੀਤ ਨੇ ਦੋਸ਼ ਨੌਜਵਾਨ ਨੇ ਸ਼ਰਾਬ ਦਾ ਗਲਾਸ ਉਸ ਉੱਤੇ ਸੁੱਟਿਆ ਜਿਸ ਕਾਰਨ ਦਸਤਾਰ ਤੇ ਜੀਨ ਦੀ ਪੈਂਟ ਗਿੱਲੀ ਹੋ ਗਈ। ਇਸ ਤੋਂ ਬਾਅਦ ਨੌਜਵਾਨ ਘਟਨਾ ਵਾਲੇ ਸਥਾਨ ਤੋਂ ਗ਼ਾਇਬ ਹੋ ਗਿਆ।