ਲਾਹੌਰ: ਪਾਕਿਸਤਾਨ ਤੋਂ ਇੱਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਰੇਲ ਹਾਦਸੇ 'ਚ 15 ਦੇ ਕਰੀਬ ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ। ਇਨ੍ਹਾਂ ਸਿੱਖ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਵੈਨ ਸ਼ਾਹ ਹੁਸੈਨ ਟ੍ਰੇਨ ਦੀ ਲਪੇਟ 'ਚ ਆ ਗਈ। ਇਹ ਟ੍ਰੇਨ ਕਰਾਚੀ ਤੋਂ ਲਾਹੌਰ ਆ ਰਹੀ ਸੀ। ਫਾਰੁਖਾਬਾਦ ਰੇਲਵੇ ਸਟੇਸ਼ਨ ਨੇੜੇ ਇਹ ਹਾਦਸਾ ਵਾਪਰ ਗਿਆ।
ਫਿਲਹਾਲ ਰੇਲਵੇ ਪੁਲਿਸ ਤੇ ਰੈਸਕਿਉ ਟੀਮ ਬਚਾਅ ਕਾਰਜ 'ਚ ਲੱਗੀ ਹੈ। ਲਾਸ਼ਾਂ ਨੂੰ ਕੁਝ ਲੋਕਲ ਨਾਗਰਿਕਾਂ ਦੀ ਮਦਦ ਨਾਲ ਵਾਹਨ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ।
ਹਾਸਲ ਜਾਣਕਾਰੀ ਮੁਤਾਬਕ ਇਹ ਸਿੱਖ ਸ਼ਰਧਾਲੂ ਗੁਰੂਦੁਆਰਾ ਸੱਚਾ ਸੌਦਾ ਮੱਥਾ ਟੇਕਣ ਜਾ ਰਹੇ ਸਨ। ਰੇਲਵੇ ਕਰੋਸਿੰਗ ਨੂੰ ਪਾਰ ਕਰਨ ਲੱਗੇ ਸ਼ਰਧਾਲੂਆਂ ਦੀ ਵੈਨ ਟ੍ਰੇਨ ਨਾਲ ਟੱਕਰ ਖਾ ਗਈ ਤੇ ਵੈਨ ਦੀਆਂ ਧੱਜੀਆਂ ਉੱਡ ਗਈਆਂ।
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ