ਵਾਸ਼ਿੰਗਟਨ: ਦੱਖਣੀ ਫਲੋਰੀਡਾ ਵਿੱਚ ਰਹਿਣ ਵਾਲੀ ਗਰਭਵਤੀ ਔਰਤ ਸੁਜ਼ੈਨ ਐਂਡਰਸਨ ਆਪਣੇ ਪਤੀ ਨਾਲ ਜਣੇਪੇ ਲਈ ਮੈਡੀਕਲ ਸੈਂਟਰ ਜਾ ਰਹੀ ਸੀ। ਮੈਡੀਕਲ ਸੈਂਟਰ ਪਹੁੰਚਣ ਤੋਂ ਪਹਿਲਾਂ ਹੀ ਸੁਜ਼ੈਨ ਦੇ ਲੇਬਰ ਪੇਨ ਸ਼ੁਰੂ ਹੋ ਗਈ ਤੇ ਪਾਰਕਿੰਗ ਵਿੱਚ ਹੀ ਉਸ ਨੇ ਬੱਚੀ ਨੂੰ ਜਨਮ ਦਿੱਤਾ।

ਇਸ ਘਟਨਾ ਤੋਂ ਬਾਅਦ ਮਾਂ ਤੇ ਧੀ ਪੂਰੀ ਤਰ੍ਹਾਂ ਤੰਦਰੁਸਤ ਹਨ ਤੇ ਇਸ ਹਿਮੰਤੀ ਮਾਂ ਦੀ ਕਹਾਣੀ ਸੈਂਟਰ ਦੇ ਦਰਵਾਜ਼ੇ 'ਤੇ ਲੱਗੇ ਕੈਮਰੇ 'ਚ ਕੈਦ ਹੋਣ ਤੋਂ ਬਾਅਦ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ। ਨੈਚੂਰਲ ਬਰਥਵਰਕਸ ਬਰਥ ਕੇਂਦਰ ਵਿੱਚ ਕੰਮ ਕਰਨ ਵਾਲੀ ਮਿੱਡ ਵਾਈਫ (ਦਾਈ) ਲੋਬੈਨਾ ਤੇ ਸੁਜ਼ੈਨ ਦੇ ਪਤੀ ਸੇਫ ਡਿਲੀਵਰੀ ਸਮੇਂ ਸੁਜ਼ੈਨ ਦੇ ਕੋਲ ਖੜ੍ਹੇ ਸੀ। ਉਨ੍ਹਾਂ ਨੇ ਸੁਜ਼ੈਨ ਦੀ ਮਦਦ ਕੀਤੀ।

ਜਦੋਂ ਸੁਜ਼ੈਨ ਦੀ ਡਿਲੀਵਰੀ ਕੀਤੀ ਜਾ ਰਹੀ ਸੀ ਤਾਂ ਨੇੜੇ ਖੜ੍ਹੀਆਂ ਦੋ ਮਹਿਲਾ ਪੁਲਿਸ ਮੁਲਾਜ਼ਮ ਵੀ ਉਸ ਨੂੰ ਵੇਖ ਰਹੀਆਂ ਸੀ। ਹਾਲਾਂਕਿ, ਉਨ੍ਹਾਂ ਨੇ ਕੋਵਿਡ-19 ਕਰਕੇ ਸਮਾਜਕ ਦੂਰੀ ਦੀ ਪਾਲਣਾ ਕੀਤੀ ਤੇ ਇਸ ਜੋੜੇ ਦੇ ਨੇੜੇ ਨਹੀਂ ਗਈਆਂ। ਸੁਜ਼ੈਨ ਦੇ ਘਰ ਇੱਕ ਧੀ ਨਾ ਜਨਮ ਲਿਆ। ਇਸ ਜੋੜੀ ਨੇ ਆਪਣੀ ਪਿਆਰੀ ਧੀ ਦਾ ਨਾਂ ਜੂਲੀਆ ਰੱਖਿਆ।

ਸੁਜ਼ੈਨ ਦਾ ਕਹਿਣਾ ਹੈ ਕਿ ਮੇਰੀ ਪਹਿਲੀ ਡਿਲੀਵਰੀ ਆਮ ਸੀ। ਪਹਿਲੇ ਬੱਚੇ ਨੂੰ ਜਨਮ ਦੇਣ ਲਈ ਮੈਨੂੰ ਲਗਪਗ ਦੋ ਘੰਟੇ ਲੱਗ ਗਏ ਪਰ, ਦੂਜਾ ਬੱਚਾ ਇਸ ਤਰ੍ਹਾਂ ਪੈਦਾ ਹੋਏਗਾ, ਮੈਂ ਕਦੇ ਨਹੀਂ ਸੋਚਿਆ। ਲੋਬੈਨਾ ਨੇ ਡਿਲੀਵਰੀ ਦੇ ਸਮੇਂ ਸੁਜ਼ੈਨ ਦੀ ਮਦਦ ਕੀਤੀ। ਜਿਵੇਂ ਹੀ ਸੁਜਾਨ ਨੇ ਬੱਚੇ ਨੂੰ ਜਨਮ ਦਿੱਤਾ, ਉਸ ਨੇ ਬੱਚੇ ਨੂੰ ਆਪਣੇ ਹੱਥ ਵਿੱਚ ਫੜ ਲਿਆ ਤੇ ਬਾਅਦ ਵਿੱਚ ਇਸਨੂੰ ਇੱਕ ਸਾਫ਼ ਕੱਪੜੇ ਵਿੱਚ ਲਪੇਟ ਲਿਆ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904