ਬੈਲਜੀਅਮ ’ਚ ਗੁਰੂ ਘਰ ਨੂੰ ਲੱਗਾ ਤਾਲਾ
ਏਬੀਪੀ ਸਾਂਝਾ | 11 Sep 2016 09:19 AM (IST)
ਲੰਡਨ : ਬੈਲਜੀਅਮ ਸਰਕਾਰ ਨੇ ਸੁਰਖਿਆ ਕਾਰਨਾਂ ਇੱਕ ਗੁਰੂ ਘਰ ਨੂੰ ਬੰਦ ਕਰ ਦਿੱਤਾ ਹੈ। ਸਰਕਾਰ ਨੇ ਇਹ ਕਦਮ ਸਿੱਖ ਧੜਿਆਂ ਵਿਚਾਲੇ ਟਕਰਾਅ ਦੀ ਧਮਕੀ ਮਗਰੋਂ ਅਣਮਿੱਥੇ ਸਮੇਂ ਗੁਰਦੁਆਰਾ ਬੰਦ ਕਰਨ ਦਾ ਹੁਕਮ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਵਿਲਵੋਰਡ ਦੇ ਮੇਅਰ ਹਾਂਸ ਬੌਂਟ ਨੇ ਇਹ ਹੁਕਮ ਦਿੱਤੇ ਹਨ। ਰਿਪੋਰਟਾਂ ਅਨੁਸਾਰ ਭਾਵੇਂ ਬ੍ਰੱਸਲਜ਼ ਦੇ ਬਾਹਰ ਇਸ ਸ਼ਹਿਰ ਵਿੱਚ ਕੁਝ ਕੁ ਦਰਜਨ ਹੀ ਸਿੱਖ ਵਸਦੇ ਹਨ, ਪਰ ਵਿਲਵੋਰਡ ਗੁਰਦੁਆਰਾ ਸ਼ਹਿਰ ਦੇ ਵਿਚਕਾਰ ਸਥਿਤ ਹੋਣ ਕਾਰਨ ਇੱਥੇ ਕਾਫੀ ਰੌਣਕ ਰਹਿੰਦੀ ਹੈ। ਪਿਛਲੇ ਦਿਨੀਂ ਗੁਰਦੁਆਰਾ ਸਾਹਿਬ ਦੇ ਦੋ ਧੜਿਆ ਵਿੱਚ ਟਕਰਾਅ ਹੁੰਦਾ ਹੁੰਦਾ ਬਚਾਅ ਜਿਸ ਤੋਂ ਬਾਅਦ ਮੇਅਰ ਨੂੰ ਗੁਰੁਦਆਰਾ ਸਾਹਿਬ ਦੇ ਭਾਰੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਕਰਨੇ ਪਏ।