ਲੰਡਨ: ਯੂ.ਕੇ. ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਭਾਰਤ ਫੇਰੀ ਤੋਂ ਬਾਅਦ ਉਸ ਉੱਤੇ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਏ ਹਮਲੇ ਸਬੰਧੀ ਯੂ.ਕੇ. ਦੀਆਂ ਸੁਰੱਖਿਆ ਏਜੰਸੀਆਂ ਤੇ ਸਪੈਸ਼ਲ ਫੋਰਸ ਦੇ ਰੋਲ ਬਾਰੇ ਸਪੱਸ਼ਟੀਕਰਨ ਦਿੱਤੇ ਜਾਣ ਸਬੰਧੀ ਦਬਾਅ ਵਧ ਗਿਆ ਹੈ।


ਪੰਜ ਵੱਖ-ਵੱਖ ਸਿਆਸੀ ਜਮਾਤਾਂ ਦੇ 120 ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਚਿੱਠੀ ਲਿਖ ਕੇ ਇਸ ਦੀ ਮੰਗ ਕੀਤੀ ਹੈ। ਲੇਬਰ ਪਾਰਟੀ ਨੇ ਬਿਆਨ ਜਾਰੀ ਕਰਕੇ ‘ਮੁਕੰਮਲ ਨਿਰਪੱਖ ਜਾਂਚ’ ਦੀ ਮੰਗ ਕੀਤੀ ਹੈ।

ਸਿੱਖ ਫੈਡਰੇਸ਼ਨ (ਯੂ.ਕੇ.) ਦੇ ਬੁਲਾਰੇ ਨੇ ਕਿਹਾ,''ਘੱਟ ਤੋਂ ਘੱਟ 120 ਸੰਸਦ ਮੈਂਬਰਾਂ ਨੇ ਪਿਛਲੇ 5 ਦਿਨਾਂ ‘ਚ ਥੈਰੇਸਾ ਮੇਅ ਦੀ ਅਗਵਾਈ ਵਾਲੀ ਸਰਕਾਰ ਨੂੰ ਮੰਗ ਕੀਤੀ ਹੈ ਕਿ ਉਹ ਇਸ ਸੰਜੀਦਾ ਮਸਲੇ ਸੰਬੰਧੀ ਸਪੱਸ਼ਟੀਕਰਨ ਪੇਸ਼ ਕਰੇ।''