ਵਾਸ਼ਿੰਗਟਨ: ਅਮਰੀਕਾ ਦਾ ਸ਼ਹਿਰ ਕੈਲੀਫੋਰਨੀਆ ਇਸ ਵਾਰ ਨਵੰਬਰ ਮਹੀਨੇ ਨੂੰ 'sikh awareness and appreciation month' ਵਜੋਂ ਮਨਾ ਰਿਹਾ ਹੈ। ਇਸ ਸਬੰਧੀ ਕੈਲੀਫੋਰਨੀਆ ਅਸੈਂਬਲੀ 'ਚ ਮਤਾ ਪਾਸ ਕੀਤਾ ਗਿਆ ਹੈ। ਸਿੱਖ ਕੌਮ ਲਈ ਇਸ ਮਾਣ ਵਾਲੇ ਐਲਾਨ ਤੋਂ ਬਾਅਦ ਕੈਲੀਫੋਰਨੀਆ ਦੇ ਪਬਲਿਕ ਸਕੂਲਾਂ, ਵਿਧਾਨ ਸਭਾ ਤੇ ਵੱਖ-ਵੱਖ ਸ਼ਹਿਰਾਂ 'ਚ ਇਸ ਸਬੰਧੀ ਜਸ਼ਨ ਮਨਾਏ ਜਾ ਰਹੇ ਹਨ।
ਮਤਾ ਪੜ੍ਹਦੇ ਹੋਏ ਅਸੈਂਬਲੀ ਮੈਂਬਰ ਜਿਮ ਕੂਪਰ ਨੇ ਕਿਹਾ ਕਿ ''ਸਿੱਖਾਂ ਨੇ ਕੈਲੀਫੋਰਨੀਆ 'ਚ 1899 ਵਿੱਚ ਪੈਰ ਧਰਿਆ ਸੀ। ਅਮਰੀਕਾ ਦਾ ਪਹਿਲਾ ਗੁਰਦੁਆਰਾ 1912 ਵਿੱਚ ਸਟਾਕਟਨ ਦੀ ਧਰਤੀ 'ਤੇ ਬਣਿਆ ਸੀ। ਉਸ ਤੋਂ ਬਾਅਦ ਸਿੱਖਾਂ ਦਾ ਆਬਾਦੀ ਤੇ ਅਮਰੀਕਾ ਦੀ ਆਰਥਿਕਤਾ 'ਚ ਹਿੱਸਾ ਵਧਦਾ ਗਿਆ ਤੇ ਅੱਜ ਸਿੱਖ ਕੌਮ ਅਮਰੀਕਾ 'ਚ ਆਪਣੀ ਪਛਾਣ ਬਣਾ ਚੁੱਕੀ ਹੈ। ਅਜਿਹੇ ਵਿੱਚ ਇਸ ਵਾਰ ਦਾ ਨਵੰਬਰ ਮਹੀਨਾ ਭਾਈਚਾਰੇ ਨੂੰ ਸਮਰਪਿਤ ਰਹੇਗਾ।''
ਨਵੰਬਰ ਨੂੰ ਸਿੱਖ ਅਵੇਅਰਨੈਸ ਤੇ ਐਪਰੇਸੀਏਸ਼ਨ ਮਹੀਨੇ ਵਜੋਂ ਮਨਾਉਣ ਦੀ ਕਵਾਇਦ ਵਿੱਚ ਸਭ ਤੋਂ ਲਾਸ ਏਂਜਲਸ Clippers basketball team ਨੇ ਹਿੱਸਾ ਪਾਇਆ, ਬਾਸਕਿਟਬਾਲ ਦੇ ਮੈਚਾਂ ਦਾ ਕੈਲੀਫੋਰਨੀਆ ਦੇ ਅਮਰੀਕੀ ਤੇ ਸਿੱਖ ਲੋਕਾਂ ਨੇ ਭਰਪੂਰ ਆਨੰਦ ਮਾਣਿਆ।