1….ਚੀਨ ਦੇ ਅਖਬਾਰ ਗਲੋਬਲ ਟਾਈਮਜ਼ ਵਿੱਚ ਪ੍ਰਕਾਸ਼ਿਤ ਲੇਖ ਵਿੱਚ ਪੀ.ਐਮ. ਮੋਦੀ ਦੀ ਤਾਰੀਫ ਕੀਤੀ ਗਈ ਹੈ ਪਰ ਨਾਲ ਹੀ ਕਿਹਾ ਗਿਆ ਹੈ ਕਿ ਨੋਟਬੰਦੀ ਦੇ ਇਸ ਜ਼ੋਖ਼ਮ ਭਰੇ ਕਦਮ ਨਾਲ ਦੇਸ਼ ਭ੍ਰਿਸ਼ਟਾਚਾਰ ਮੁਕਤ ਨਹੀਂ ਹੋਵੇਗਾ। ਕਾਲਾ ਧਨ ਰੋਕਣ ਲਈ ਇਹ ਕਦਮ ਨਾਕਾਫੀ ਦੱਸਿਆ ਹੈ।
2….ਭਾਰਤ ਵਿੱਚ ਨੋਟਬੰਦੀ ਦਾ ਅਸਰ ਗੁਆਂਢੀ ਦੇਸ਼ ਪਾਕਿਸਤਾਨ 'ਤੇ ਵੀ ਦਿਖ ਰਿਹਾ ਹੈ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੈਨੇਟਰ ਨੇ ਸੈਨੇਟ ਵਿੱਚ ਇੱਕ ਬਿੱਲ ਪੇਸ਼ ਕਰ ਪਾਕਿ 'ਚ 1000 ਤੇ 500 ਰੁਪਏ ਦੇ ਨੋਟਾਂ 'ਤੇ ਪਾਬੰਦੀ ਦੀ ਮੰਗ ਕੀਤੀ ਹੈ। ਸੈਨੇਟਰ ਮੁਤਾਬਕ ਵੱਡੇ ਨੋਟ ਭ੍ਰਿਸ਼ਟਾਚਾਰ ਨੂੰ ਵਧਾਵਾ ਦਿੰਦੇ ਹਨ।
3...ਅਮਰੀਕਾ ਵਿੱਚ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ ਹੈ ਕਿ ਉਹ ਸਾਲਾਨਾ ਇੱਕ ਡਾਲਰ ਹੀ ਸੈਲਰੀ ਲੈਣਗੇ। ਇੱਥੋਂ ਤੱਕ ਕਿ ਕੋਈ ਛੁੱਟੀ ਵੀ ਨਹੀਂ ਲੈਣਗੇ। ਅਮਰੀਕਾ ਦੇ ਰਾਸ਼ਟਰਪਤੀ ਨੂੰ ਸਾਲਾਨਾ 4 ਲੱਖ ਅਮਰੀਕੀ ਡਾਲਰ ਯਾਨੀ ਕਰੀਬ 2 ਕਰੋੜ 70 ਲੱਖ ਰੁਪਏ ਤਨਖਾਹ ਮਿਲਦੀ ਹੈ।
4...ਪਹਿਲੇ ਬਰਤਾਨਵੀਂ ਸਿੱਖ ਜੱਜ ਹੋਣ ਦਾ ਮਾਣ ਹਾਸਲ ਕਰਨ ਵਾਲੇ ਸਰਦਾਰ ਮੋਤਾ ਸਿੰਘ ਦਾ 86 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਮੋਤਾ ਸਿੰਘ ਪਹਿਲੇ ਸਿੱਖ ਜੱਜ ਸਨ, ਜਿਹੜੇ ਵਿੱਗ ਦੀ ਥਾਂ ਦਸਤਾਰ ਸਜਾ ਕੇ ਬਰਤਾਨਵੀਂ ਨਿਆਂ ਬੈਂਚ ’ਤੇ ਬੈਠੇ ਸਨ।
5…ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਸਹਿਯੋਗੀ ਦੇਸ਼ਾਂ ਨੂੰ ਭਰੋਸਾ ਦਵਾਇਆ ਹੈ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਅਹੁਦਾ ਸੰਭਾਲਣ ਮਗਰੋਂ ਅੰਤਰਾਸ਼ਟਰੀ ਗੱਠਜੋੜਾਂ ਦਾ ਸਨਮਾਣ ਕਰਨਗੇ। ਬੀਬੀਸੀ ਦੀ ਖਬਰ ਮੁਤਾਬਕ ਓਬਾਮਾ ਨੇ ਕਿਹਾ ਕਿ ਟਰੰਪ ਨੇ ਨਾਟੋ ਨੂੰ ਲੈ ਕੇ ਦਿਲਚਸਪੀ ਜ਼ਾਹਿਰ ਕੀਤੀ ਹੈ।
6….ਇਰਾਕ ਦੇ ਸ਼ਹਿਰ ਫਲੂਜਾ ਵਿੱਚ ਹੋਏ ਦੋ ਬੰਬ ਧਮਾਕਿਆਂ ਵਿੱਚ ਘੱਟੋ-ਘੱਟ 9 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਜਦਕਿ 25 ਹੋਰ ਲੋਕ ਜ਼ਖਮੀ ਹੋਏ ਹਨ। ਬੀਬੀਸੀ ਦੀ ਖਬਰ ਮੁਤਾਬਕ ਸ਼ਹਿਰ ਦੇ ਵਿੱਚ 2 ਸੁਰੱਖਿਆ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ।