ਜਹਾਜ਼ ‘ਚ ਬੰਬ ਦੀ ਅਫਵਾਹ ਨਾਲ ਮੱਚੀ ਹਾਹਾਕਾਰ
ਏਬੀਪੀ ਸਾਂਝਾ | 26 Mar 2019 01:10 PM (IST)
ਨਵੀਂ ਦਿੱਲੀ: ਸਿੰਗਾਪੁਰ ਦੇ ਚਾਂਗੀ ਏਅਰਪੋਰਟ ‘ਚ ਸੋਮਵਾਰ ਨੂੰ ਮੁੰਬਈ ਤੋਂ ਉਡਾਣ ਭਰਨ ਵਾਲੇ ਜਹਾਜ਼ ‘ਚ ਬੰਬ ਰੱਖੇ ਜਾਣ ਦੀ ਸੂਚਨਾ ਤੋਂ ਬਾਅਦ ਹਾਹਾਕਾਰ ਮੱਚ ਗਈ। ਅਧਿਕਾਰੀਆਂ ਨੇ ਜਲਦਬਾਜ਼ੀ ‘ਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ। ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਬੰਬ ਰੱਖਣ ਦੀ ਗੱਲ ਮਹਿਜ਼ ਅਫਵਾਹ ਸੀ। ਜਹਾਜ਼ ‘ਚ ਕੁੱਲ 263 ਯਾਤਰੀ ਸਵਾਰ ਸੀ। ਸਿੰਗਾਪੁਰ ਏਅਰਲਾਇੰਸ ਦੀ ਫਲਾਈਟ ਐਸਕਿਊ 423 ਨੇ ਮੁੰਬਈ ਏਅਰਪੋਰਟ ਤੋਂ ਸੋਮਵਾਰ ਨੂੰ 11:35 ‘ਤੇ ਉਡਾਣ ਭਰੀ ਸੀ। ਸਥਾਨਕ ਮੀਡੀਆ ਮੁਤਾਬਕ, ਟੇਕਆਫ ਤੋਂ ਕੁਝ ਦੇਰ ਬਾਅਦ ਏਅਰਲਾਈਨਸ ਨੂੰ ਜਹਾਜ਼ ‘ਚ ਬੰਬ ਰੱਖੇ ਜਾਣ ਦੀ ਧਮਕੀ ਮਿਲੀ। ਇਸ ਧਮਕੀ ਤੋਂ ਬਾਅਦ ਸਿੰਗਾਪੁਰ ਏਅਰਫੋਰਸ ਦੀ ਮਦਦ ਨਾਲ ਜਹਾਜ਼ ਚਾਂਗੀ ਏਅਰਪੋਰਟ ‘ਤੇ ਲੈਂਡ ਕਰਵਾਇਆ ਗਿਆ। ਸਾਰੇ ਯਾਤਰੀਆਂ ਤੋਂ ਇਸ ਸਬੰਧੀ ਪੁੱਛਗਿੱਛ ਕੀਤੀ ਗਈ। ਇਸ ਮਾਮਲੇ ‘ਚ ਇੱਕ ਮਹਿਲਾ ਤੇ ਬੱਚੇ ਨੂੰ ਹਿਰਾਸਤ ‘ਚ ਲਿਆ ਗਿਆ ਹੈ।