ਸਕਾਈਡਾਈਵਰਜ਼ ਦਾ ਜਹਾਜ਼ ਕਰੈਸ਼, 9 ਹਲਾਕ
ਏਬੀਪੀ ਸਾਂਝਾ | 22 Jun 2019 07:53 PM (IST)
ਹਾਦਸਾਗ੍ਰਸਤ ਜਹਾਜ਼ ‘ਕਿੰਗ ਏਅਰ’ ਦਾ ਸੀ ਅਤੇ, ਇਸ ਵਿੱਚ ਸਵਾਰ ਵਿਅਕਤੀਆਂ ਵਿੱਚੋਂ ਕੋਈ ਵੀ ਨਹੀਂ ਬਚ ਸਕਿਆ। ਇਹ ਜਹਾਜ਼ ਕਿੱਥੋਂ ਕਿੱਧਰ ਨੂੰ ਜਾ ਰਿਹਾ ਸੀ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ।
ਵਾਸ਼ਿੰਗਟਨ: ਅਮਰੀਕਾ ਦੇ ਹਵਾਈ ਵਿੱਚ ਸਕਾਈਡਾਈਵਿੰਗ ਕਰਨ ਵਾਲੇ ਲੋਕਾਂ ਨੂੰ ਲਿਜਾ ਰਹੇ ਜਹਾਜ਼ ਦੇ ਕਰੈਸ਼ ਹੋਣ ਦੀ ਖ਼ਬਰ ਹੈ। ਹੋਨੋਲੁਲੂ ਕਾਊਂਟੀ ਨੇੜੇ ਸ਼ੁੱਕਰਵਾਰ ਰਾਤ ਦੋ ਇੰਜਣਾਂ ਵਾਲਾ ਇਹ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਇਸ ਵਿੱਚ ਸਵਾਰ ਸਾਰੇ ਨੌਂ ਵਿਅਕਤੀ ਮਾਰੇ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਹਾਦਸਾਗ੍ਰਸਤ ਜਹਾਜ਼ ‘ਕਿੰਗ ਏਅਰ’ ਦਾ ਸੀ ਅਤੇ, ਇਸ ਵਿੱਚ ਸਵਾਰ ਵਿਅਕਤੀਆਂ ਵਿੱਚੋਂ ਕੋਈ ਵੀ ਨਹੀਂ ਬਚ ਸਕਿਆ। ਇਹ ਜਹਾਜ਼ ਕਿੱਥੋਂ ਕਿੱਧਰ ਨੂੰ ਜਾ ਰਿਹਾ ਸੀ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਜਹਾਜ਼ ਵਿੱਚ ਅੰਬਰ ਵਿੱਚੋਂ ਧਰਤੀ 'ਤੇ ਛਾਲ ਮਾਰਨ ਵਾਲੀ ਖ਼ਤਰਨਾਕ ਖੇਡ ਸਕਾਈਡਾਈਵਿੰਗ ਕਰਨ ਵਾਲੇ ਕਈ ਖਿਡਾਰੀ ਸਵਾਰ ਸਨ।