ਕੋਲੰਬੋ: ਸ਼੍ਰੀਲੰਕਾ ਦੀ ਸਿਆਸਤ 'ਚ ਨਵਾਂ ਮੋੜ, ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਸੰਸਦ ਭੰਗ ਕਰ ਦਿੱਤੀ ਹੈ ਤੇ ਨਾਲ ਹੀ 5 ਜਨਵਰੀ ਨੂੰ ਦੇਸ਼ ਚ ਚੋਣਾਂ ਕਰਾਏ ਜਾਣ ਦਾ ਐਲਾਨ ਕੀਤੈ। ਇਸ ਤੋਂ ਸਪਸ਼ਟ ਹੈ ਕਿ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਕੋਲ ਸਦਨ ਚ ਲੋੜੀਂਦਾ ਬਹੁਮਤ ਨਹੀਂ ਸੀ।


26 ਅਕਤੂਬਰ ਨੂੰ ਸਿਰੀਸੇਨਾ ਨੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੂੰ ਬਰਖ਼ਾਸਤ ਕਰਕੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਸਹੁੰ ਚੁਕਾਈ ਸੀ। ਇਸ ਤੋਂ ਬਾਅਦ ਸ਼੍ਰੀਲੰਕਾ ਚ ਸਿਆਸੀ ਸੰਕਟ ਗਹਿਰਾ ਹੋ ਗਿਐ ਸੀ। ਸਿਰੀਸੇਨਾ ਨੇ ਸੰਸਦ ਭੰਗ ਕਰਨ ਲਈ ਜਾਰੀ ਗਜ਼ਟ ਨੋਟੀਫਿਕੇਸ਼ਨ ਤੇ ਸ਼ੁੱਕਰਵਾਰ ਅੱਧੀ ਰਾਤ ਦਸਤਖ਼ਤ ਕੀਤੇ। ਇਸ ਦੇ ਮੁਤਾਬਕ 19 ਤੋਂ 26 ਨਵੰਬਰ ਦਰਮਿਆਨ ਉਮੀਦਵਾਰੀਆਂ ਭਰੀਆਂ ਜਾ ਸਕਣਗੀਆਂ ਤੇ 5 ਜਨਵਰੀ ਨੂੰ ਚੋਣ ਹੋਵੇਗੀ।