ਕੈਨਬਰਾ: ਆਸਟ੍ਰੇਲੀਆ ਦੇ ਵਪਾਰੀ ਸਟੈਨ ਪੇਰਾਨ ਨੇ ਆਪਣੀ 2.8 ਅਰਬ ਡਾਲਰ (ਕਰੀਬ 2,00,35,40,00,000 ਰੁਪਏ) ਦੀ ਜਾਇਦਾਦ ਦਾਨ ਕੀਤੀ ਹੈ। ਨਵੰਬਰ ਵਿੱਚ 96 ਸਾਲਾ ਪੇਰਾਨ ਦੀ ਮੌਤ ਹੋ ਗਈ ਸੀ। ਖ਼ਬਰ ਏਜੰਸੀ ਮੁਤਾਬਕ ਵੀਰਵਾਰ ਨੂੰ ਸਟੈਨ ਦਾ ਸਸਕਾਰ ਕੀਤਾ ਗਿਆ।

ਆਪਣੀ ਮੌਤ ਤੋਂ ਪਹਿਲਾਂ ਸਟੈਨ ਨੇ ਇੱਕ ਬਿਆਨ ਵਿੱਚ ਲਿਖਿਆ ਸੀ ਕਿ ਉਹ ਆਪਣੀ ਸੰਸਥਾ ਸਟੈਨ ਪੇਰਾਨ ਨੂੰ ਆਪਣੀ ਜਾਇਦਾਦ ਦਾ ਜ਼ਿਆਦਾਤਰ ਹਿੱਸਾ ਦਾਨ ਕਰ ਰਹੇ ਹਨ। ਉਨ੍ਹਾਂ ਲਿਖਿਆ ਸੀ ਕਿ ਉਨ੍ਹਾਂ ਆਪਣੇ ਬਚਪਨ ਦੇ ਮਕਸਦ ਨੂੰ ਪੂਰਾ ਕੀਤਾ ਹੈ ਤੇ ਪਰਿਵਾਰ ਲਈ ਵੀ ਬਹੁਤ ਕੁਝ ਕੀਤਾ ਹੈ। ਉਹ ਬਹੁਤ ਭਾਗਵਾਨ ਹੈ ਕਿ ਉਨ੍ਹਾਂ ਜੋ ਕਮਾਇਆ, ਉਸ ਨਾਲ ਉਹ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਸਕਦੇ ਹਨ ਤੇ ਉਨ੍ਹਾਂ ਦੀ ਜ਼ਿੰਦਗੀ ਬਦਲਣ ਦੇ ਸਮਰਥ ਹਨ।

ਇਹ ਚੈਰੀਟੇਬਲ ਸੰਸਥਾ ਪੱਛਮੀ ਆਸਟ੍ਰੇਲੀਆ ਦੇ ਬੱਚਿਆਂ ਦੀ ਸਿਹਤ ’ਤੇ ਕੇਂਦਰਿਤ ਹੈ। ਹੁਣ ਇਸ ਦੀ ਦੇਖ-ਰੇਖ ਸਟੈਨ ਦੀ ਧੀ (52) ਕਰੇਗੀ। ਸਟੈਨ ਦਾ ਬਚਪਨ ਗਰੀਬੀ ਵਿੱਚ ਬੀਤਿਆ, ਪਰ ਮਿਹਨਤ ਦੇ ਦਮ ’ਤੇ ਹੌਲੀ-ਹੌਲੀ ਉਨ੍ਹਾਂ ਦੁਨੀਆ ਭਰ ਵਿੱਚ ਆਪਣਾ ਕਾਰੋਬਾਰ ਫੈਲਾ ਲਿਆ ਸੀ।