Pakistan Hikes Interest Rate: ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ ਕੌਮਾਂਤਰੀ ਮੁਦਰਾ ਫੰਡ ਦੀ ਇੱਕ ਹੋਰ ਸ਼ਰਤ ਮੰਨ ਲਈ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਪਾਕਿਸਤਾਨ ਦਾ ਸੈਂਟਰਲ ਬੈਂਕ ਜਲਦ ਹੀ ਆਪਣੀ ਵਿਆਜ ਦਰਾਂ 'ਚ 200 ਬੇਸਿਸ ਪੁਆਇੰਟ ਦਾ ਵਾਧਾ ਕਰ ਸਕਦਾ ਹੈ। IMF ਤੋਂ 1.1 ਬਿਲੀਅਨ ਡਾਲਰ ਦੀ ਫੰਡਿੰਗ ਪ੍ਰਾਪਤ ਕਰਨ ਲਈ, ਪਾਕਿਸਤਾਨ ਨੇ ਆਪਣੀ ਨੀਤੀਗਤ ਵਿਆਜ ਦਰਾਂ ਨੂੰ ਵਧਾਉਣ ਲਈ ਸਹਿਮਤੀ ਦਿੱਤੀ ਹੈ। ਇਸ ਮੁੱਦੇ 'ਤੇ ਫੈਸਲਾ ਲੈਣ ਲਈ ਹੁਣ ਸਟੇਟ ਬੈਂਕ ਆਫ ਪਾਕਿਸਤਾਨ ਦੀ 2 ਮਾਰਚ ਯਾਨੀ ਵੀਰਵਾਰ ਨੂੰ ਬੈਠਕ ਹੋਵੇਗੀ। ਪਹਿਲਾਂ ਇਹ ਮੀਟਿੰਗ 16 ਮਾਰਚ ਨੂੰ ਹੋਣੀ ਸੀ।


ਵਿਆਜ ਦਰਾਂ ‘ਚ ਹੋ ਸਕਦੀ ਹੈ 200 bps ਦਾ ਇਜ਼ਾਫਾ


ਅਜਿਹੇ 'ਚ ਦੇਸ਼ ਦੇ ਜ਼ਿਆਦਾਤਰ ਮਾਹਰਾਂ ਦਾ ਮੰਨਣਾ ਹੈ ਕਿ ਇਸ ਬੈਠਕ 'ਚ SBP ਕੁੱਲ 200 ਬੇਸਿਸ ਪੁਆਇੰਟ ਦਾ ਵਾਧਾ ਕਰ ਸਕਦਾ ਹੈ। ਇਸ ਦੇ ਨਾਲ ਹੀ ਕੁਝ ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਨੀਤੀਗਤ ਵਿਆਜ ਦਰਾਂ 250 ਬੇਸਿਸ ਪੁਆਇੰਟ ਤੱਕ ਵਧ ਸਕਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਜਨਵਰੀ 2023 ਤੋਂ ਹੁਣ ਤੱਕ ਸਟੇਟ ਬੈਂਕ ਆਫ ਪਾਕਿਸਤਾਨ ਨੇ ਆਪਣੀਆਂ ਵਿਆਜ ਦਰਾਂ ਵਿੱਚ 725 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਹੈ।


ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ, ਅਮਿਤਾਭ ਬੱਚਨ ਅਤੇ ਧਰਮਿੰਦਰ ਦੇ ਘਰ ਨੂੰ ਉਡਾਉਣ ਦੀ ਮਿਲੀ ਧਮਕੀ, ਨਾਗਪੁਰ ਪੁਲਿਸ ਕੰਟਰੋਲ ਨੂੰ ਆਇਆ ਫੋਨ


ਲਗਾਤਾਰ ਵੱਧ ਰਹੀ ਹੈ ਦੇਸ਼ ਵਿੱਚ ਮਹਿੰਗਾਈ


ਇਸ ਤੋਂ ਪਹਿਲਾਂ ਜਨਵਰੀ 'ਚ ਹੋਈ ਬੈਠਕ 'ਚ ਸੈਂਟਰਲ ਬੈਂਕ ਆਫ ਪਾਕਿਸਤਾਨ ਨੇ ਆਪਣੀਆਂ ਵਿਆਜ ਦਰਾਂ 'ਚ 100 ਆਧਾਰ ਅੰਕਾਂ ਦਾ ਵਾਧਾ ਕੀਤਾ ਸੀ। ਇਸ ਤੋਂ ਬਾਅਦ ਇਹ ਦਰਾਂ 17 ਫੀਸਦੀ ਤੱਕ ਪਹੁੰਚ ਗਈਆਂ ਹਨ। ਦੇਸ਼ ਦਾ ਕੇਂਦਰੀ ਬੈਂਕ ਲਗਾਤਾਰ ਕੰਜ਼ਿਊਮਰ ਪ੍ਰਾਈਸ ਇੰਡੈਕਸ (Consumer Price Index) ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੇਸ਼ ਦੀ ਮਹਿੰਗਾਈ ਦਰ ਜਨਵਰੀ 'ਚ 27.5 ਫੀਸਦੀ ਸੀ, ਜੋ ਫਰਵਰੀ 'ਚ ਵਧ ਕੇ 29 ਤੋਂ 30 ਫੀਸਦੀ ਹੋ ਗਈ। ਅਜਿਹੀ ਸਥਿਤੀ ਵਿੱਚ, SBP ਦੇਸ਼ ਵਿੱਚ ਮਹਿੰਗਾਈ ਨੂੰ ਕਾਬੂ ਕਰਨ ਲਈ ਆਪਣੀ ਮੁਦਰਾ ਨੀਤੀ ਨੂੰ ਹੋਰ ਸਖ਼ਤ ਕਰ ਸਕਦਾ ਹੈ।


IMF ਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਮਜਬੂਰ ਹੈ ਪਾਕਿਸਤਾਨ


ਦੱਸ ਦਈਏ ਕਿ ਪਾਕਿਸਤਾਨ ਲਗਾਤਾਰ 6.5 ਅਰਬ ਡਾਲਰ ਦੇ ਬੇਲਆਊਟ ਪੈਕੇਜ ਦਾ ਹਿੱਸਾ 1.1 ਅਰਬ ਡਾਲਰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸਣਯੋਗ ਹੈ ਕਿ IMF ਦਾ ਪੈਕੇਜ ਹਾਸਲ ਕਰਨ ਲਈ ਪਾਕਿਸਤਾਨ ਸਰਕਾਰ ਨੇ ਪਿਛਲੇ ਕੁਝ ਦਿਨਾਂ 'ਚ ਟੈਕਸ 'ਚ ਵਾਧਾ, ਸਬਸਿਡੀ 'ਚ ਕਟੌਤੀ ਵਰਗੇ ਕਈ ਸਖ਼ਤ ਕਦਮ ਚੁੱਕੇ ਹਨ।


ਇਹ ਵੀ ਪੜ੍ਹੋ: ਲੱਖਾਂ ਦੀ ਕਾਰ 'ਚ ਫੁੱਲਾਂ ਦੇ ਗਮਲੇ ਚੋਰੀ, ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਬੋਲਿਆ - ਹੋਵੇਗੀ ਕਾਰਵਾਈ