Russia-Ukraine war: ਭਾਰਤ ਨੇ ਸ਼ੁੱਕਰਵਾਰ ਨੂੰ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ "ਸਾਵਧਾਨੀ ਵਰਤਣ" ਅਤੇ "ਇਸ ਸੰਘਰਸ਼ ਤੋਂ ਦੂਰ ਰਹਿਣ"। ਕੁਝ ਰਿਪੋਰਟਾਂ ਮੁਤਾਬਕ ਭਾਰਤੀਆਂ ਨੂੰ ਕਥਿਤ ਤੌਰ 'ਤੇ ਯੂਕਰੇਨ ਵਿਰੁੱਧ ਰੂਸ ਦੀ ਜੰਗ ਵਿੱਚ ਲੜਨ ਲਈ "ਮਜ਼ਬੂਰ" ਕੀਤਾ ਜਾ ਰਿਹਾ ਹੈ।


ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, "ਸਾਨੂੰ ਪਤਾ ਹੈ ਕਿ ਕੁਝ ਭਾਰਤੀ ਨਾਗਰਿਕਾਂ ਨੇ ਰੂਸੀ ਫੌਜ ਵਿੱਚ ਸਹਾਇਤਾ ਨੌਕਰੀਆਂ ਲਈ ਅਪਲਾਈ ਕੀਤਾ ਹੈ। ਭਾਰਤੀ ਦੂਤਾਵਾਸ ਨੇ ਉਨ੍ਹਾਂ ਦੀ ਜਲਦੀ ਛੁੱਟੀ ਲਈ ਨਿਯਮਿਤ ਤੌਰ 'ਤੇ ਸਬੰਧਤ ਰੂਸੀ ਅਧਿਕਾਰੀਆਂ ਕੋਲ ਇਹ ਮਾਮਲਾ ਚੁੱਕਿਆ ਹੈ। ਇਸ ਕਰਕੇ ਅਸੀਂ ਸਾਰੇ ਭਾਰਤੀ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਅਤੇ ਇਸ ਸੰਘਰਸ਼ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹਾਂ।"


ਇਸ ਹਫਤੇ ਦੀ ਸ਼ੁਰੂਆਤ ਵਿੱਚ ਏਆਈਐਮਆਈਐਮ ਦੇ ਮੁਖੀ ਅਤੇ ਹੈਦਰਾਬਾਦ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਤਿੰਨ ਭਾਰਤੀਆਂ ਨੂੰ ਬਚਾਉਣ ਦੀ ਅਪੀਲ ਕੀਤੀ ਸੀ, ਜਿਨ੍ਹਾਂ ਨੂੰ ਕਥਿਤ ਤੌਰ 'ਤੇ ਰੂਸੀ ਫੌਜ ਵਿੱਚ ਸ਼ਾਮਲ ਹੋਣ ਅਤੇ ਯੂਕਰੇਨ ਦੇ ਖਿਲਾਫ ਜੰਗ ਵਿੱਚ ਲੜਨ ਲਈ ਮਜਬੂਰ ਕੀਤਾ ਗਿਆ ਸੀ।


ਇਹ ਵੀ ਪੜ੍ਹੋ: Farmer Protest: ਖਨੌਰੀ ਬਾਰਡਰ 'ਤੇ ਨਹੀਂ GYM 'ਚ ਹੋਈ DSP ਦੀ ਮੌਤ ! DGP ਦੇ ਟਵੀਟ 'ਤੇ ਖਹਿਰਾ ਦੀ ਟਿੱਪਣੀ


ਦਿ ਹਿੰਦੂ ਦੀ ਇੱਕ ਰਿਪੋਰਟ ਦੇ ਅਨੁਸਾਰ, ਘੱਟੋ ਘੱਟ ਤਿੰਨ ਭਾਰਤੀ ਨਾਗਰਿਕਾਂ ਨੂੰ ਇੱਕ ਏਜੰਟ ਦੁਆਰਾ ਕਥਿਤ ਤੌਰ 'ਤੇ ਠੱਗੀ ਕਰਕੇ "ਫੌਜ ਸੁਰੱਖਿਆ ਸਹਾਇਕ" ("Army security helpers") ਵਜੋਂ ਕੰਮ ਕਰਨ ਲਈ ਰੂਸ ਭੇਜਿਆ ਗਿਆ ਸੀ। ਇਹ ਵਿਅਕਤੀ ਉੱਤਰ ਪ੍ਰਦੇਸ਼, ਗੁਜਰਾਤ, ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਹਨ।


ਦੱਸ ਦਈਏ ਕਿ ਹੈਦਰਾਬਾਦ ਦੇ ਰਹਿਣ ਵਾਲੇ ਇੱਕ ਪੀੜਤ ਦੇ ਪਰਿਵਾਰਕ ਮੈਂਬਰਾਂ ਦੇ ਓਵੈਸੀ ਨਾਲ ਸੰਪਰਕ ਕਰਨ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ। ਓਵੈਸੀ ਨੇ ਜੈਸ਼ੰਕਰ ਨੂੰ ਟੈਗ ਕਰਦਿਆਂ ਹੋਇਆਂ ਟਵੀਟ ਕੀਤਾ, "ਇਨ੍ਹਾਂ ਵਿਅਕਤੀਆਂ ਨੂੰ ਘਰ ਵਾਪਸ ਲਿਆਉਣ ਲਈ ਕਿਰਪਾ ਕਰਕੇ ਆਪਣੇ ਚੰਗੇ ਦਫ਼ਤਰਾਂ ਦੀ ਵਰਤੋਂ ਕਰੋ। ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਕਾਫੀ ਪਰੇਸ਼ਾਨ ਹਨ।" 


ਜੇਕਰ ਅਧਿਕਾਰਤ ਤੌਰ 'ਤੇ ਪੁਸ਼ਟੀ ਹੋ ​​ਜਾਂਦੀ ਹੈ, ਤਾਂ ਇਹ ਭਾਰਤੀਆਂ ਦੇ ਰੂਸੀ ਫੌਜ ਦੇ ਨਾਲ-ਨਾਲ ਚੱਲ ਰਹੇ ਯੁੱਧ ਵਿੱਚ ਚੋਣ ਜਾਂ ਜ਼ਬਰਦਸਤੀ ਨਾਲ ਲੜਨ ਦੀ ਪਹਿਲੀ ਘਟਨਾ ਹੋਵੇਗੀ।


ਇਹ ਵੀ ਪੜ੍ਹੋ: ਭਾਰਤ ਦੇ ਕਿਸਾਨੀ ਅੰਦੋਲਨ ਦੀ ਗੂੰਜ ਬ੍ਰਿਟੇਨ ਸੰਸਦ 'ਚ, ਸਿੱਖ MP ਨੇ ਚੁੱਕਿਆ ਇਹ ਸਵਾਲ