ਨਵੀਂ ਦਿੱਲੀ: ਨਿਊਯਾਰਕ 'ਚ ਆਪਸੀ ਤਲਖੀ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇੱਕ ਵਾਰ ਫਿਰ ਰੂ-ਬ-ਰੂ ਹੋਣਗੇ। ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਆਹਮਣਾ-ਸਾਹਮਣਾ ਇਸ ਵਾਰ ਤਜ਼ਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ 'ਚ ਹੋਵੇਗਾ।
ਜ਼ਿਕਰਯੋਗ ਹੈ ਕਿ 11 ਤੇ 12 ਅਕਤੂਬਰ ਨੂੰ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ 'ਚ ਦੋਵੇਂ ਨੇਤਾ ਆਪੋ-ਆਪਣੇ ਮੁਲਕਾਂ ਦੀ ਨੁਮਾਇੰਦਗੀ ਕਰਨਗੇ। ਇਸ ਦੌਰਾਨ ਦੋਵਾਂ ਦਰਮਿਆਨ ਕਿਸੇ ਤਰ੍ਹਾਂ ਦੀ ਦੋਪੱਖੀ ਮੁਲਾਕਾਤ ਦੀ ਸੰਭਾਵਨਾ ਨਹੀਂ।