ਵਾਸ਼ਿੰਗਟਨ: ਅਮਰੀਕਾ ਵਿੱਚ ਐਚ-1ਬੀ ਵੀਜ਼ੇ ਬਾਰੇ ਰੇੜਕਾ ਬਰਕਰਾਰ ਹੈ। ਹੁਣ ਤਿੰਨ ਰਿਪਬਲਿਕਨ ਅਮਰੀਕੀ ਕਾਨੂੰਨਦਾਨਾਂ ਨੇ ਐਚ-1ਬੀ ਵੀਜ਼ਾ ਦੇ ਨਾਂ ’ਤੇ ‘ਸਸਤੀ ਵਿਦੇਸ਼ੀ ਲੇਬਰ ਦੇ ਲਾਲਚ’ ਨੂੰ ਖਤਮ ਕਰਨ ਲਈ ਬਿੱਲ ਪ੍ਰਤੀਨਧ ਸਦਨ ਵਿੱਚ ਪੇਸ਼ ਕੀਤਾ ਹੈ। ਬਿੱਲ ਵਿੱਚ ਅਮਰੀਕੀ ਕੰਪਨੀਆਂ, ਜਿਨ੍ਹਾਂ ਹਾਲ ਹੀ ਵਿੱਚ ਅਮਰੀਕੀ ਕਾਮਿਆਂ ਨੂੰ ਛੁੱਟੀ ’ਤੇ ਭੇਜ ਦਿੱਤਾ ਹੈ ਜਾਂ ਫਿਰ ਅਜਿਹਾ ਕੋਈ ਵਿਚਾਰ ਕਰ ਰਹੇ ਹਨ, ਵੱਲੋਂ ਐਚ-1ਬੀ ਵੀਜ਼ੇ ਤਹਿਤ ਵਿਦੇਸ਼ੀ ਕਾਮਿਆਂ ਨੂੰ ਨੌਕਰੀਆਂ ਦੀ ਕੀਤੀ ਪੇਸ਼ਕਸ਼ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ ਕਿ ਐਚ-1ਬੀ ਵੀਜ਼ੇ ਹਾਸਲ ਕਰਨ ਵਾਲਿਆਂ ’ਚ ਵੱਡੀ ਗਿਣਤੀ ਹੁਨਰਮੰਦ ਭਾਰਤੀ ਪੇਸ਼ੇਵਰ ਸ਼ਾਮਲ ਹਨ। ਬਿੱਲ ਵਿੱਚ ਅਮਰੀਕੀ ਕਾਮਿਆਂ ਦੇ ਮੁਕਾਬਲੇ ਐਚ-1ਬੀ ਧਾਰਕ ਕਾਮਿਆਂ ਨੂੰ ਵਧੇਰੇ ਅਦਾਇਗੀ ਕੀਤੇ ਜਾਣ ਦੀ ਗੱਲ ਵੀ ਸ਼ਾਮਲ ਹੈ।
ਰਿਪਬਲਿਕਨ ਪਾਰਟੀ ਦੇ ਮੈਂਬਰ ਮੋਅ ਬਰੁਕਸ, ਮੈਟ ਗਾਇਟਜ਼ ਤੇ ਲਾਂਸ ਗੂਡਨ ਵੱਲੋਂ ਪੇਸ਼ ‘ਅਮਰੀਕੀਆਂ ਨੂੰ ਨੌਕਰੀਆਂ ਪਹਿਲਾਂ ਐਕਟ’ ਵਿੱਚ ਐਚ-1ਬੀ ਵੀਜ਼ਾ ਪ੍ਰੋਗਰਾਮ ਦੇ ਮੁਕੰਮਲ ਕਾਇਆ ਕਲਪ ਦੀ ਤਜਵੀਜ਼ ਰੱਖਦਿਆਂ ਇਮੀਗ੍ਰੇਸ਼ਨ ਤੇ ਕੌਮੀ ਐਕਟ ’ਚ ਲੋੜੀਂਦੀਆਂ ਤਬਦੀਲੀਆਂ ਦੀ ਵਕਾਲਤ ਕੀਤੀ ਹੈ। ਐਚ-1ਬੀ ਵੀਜ਼ਾ, ਜਿਸ ਦੀ ਭਾਰਤੀ ਆਈਟੀ ਪੇਸ਼ੇਵਰਾਂ ’ਚ ਸਭ ਤੋਂ ਵੱਧ ਮੰਗ ਰਹਿੰਦੀ ਹੈ, ਗੈਰ-ਪਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਅਜਿਹੇ ਅਹੁਦਿਆਂ ’ਤੇ ਵਿਦੇਸ਼ੀ ਨਾਗਰਿਕਾਂ ਨੂੰ ਰੱਖਣ ਦਾ ਅਖ਼ਤਿਆਰ ਦਿੰਦਾ ਹੈ, ਜਿਨ੍ਹਾਂ ਲਈ ਤਕਨੀਕੀ ਵਿਸ਼ੇਸ਼ਤਾ ਦੀ ਲੋੜ ਹੈ।
ਆਈਟੀ ਕੰਪਨੀਆਂ ਇਸ ਵੀਜ਼ਾ ਪ੍ਰਣਾਲੀ ਦੇ ਅਧਾਰ ’ਤੇ ਹਰ ਸਾਲ ਭਾਰਤ ਤੇ ਚੀਨ ਜਿਹੇ ਮੁਲਕਾਂ ਤੋਂ ਹਜ਼ਾਰਾਂ ਕਾਮਿਆਂ ਨੂੰ ਭਰਤੀ ਕਰਦੀਆਂ ਹਨ। ਪ੍ਰਤੀਨਿਧ ਸਦਨ ਵਿੱਚ ਪੇਸ਼ ਇਸ ਨਵੇਂ ਬਿੱਲ ਦੇ ਖਰੜੇ ਮੁਤਾਬਕ ਕਿਸੇ ਵਿਦੇਸ਼ੀ ਮਹਿਮਾਨ ਕਰਮੀ ਨੂੰ ਉਦੋਂ ਤੱਕ ਐਚ-1ਬੀ ਗੈਰ-ਪਰਵਾਸੀ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਜਦੋਂ ਤੱਕ ਰੁਜ਼ਗਾਰਦਾਤਾ ਕਿਰਤ ਮੰਤਰੀ ਅੱਗੇ ਇਹ ਅਪੀਲ ਨਹੀਂ ਕਰਦਾ ਉਹ ਐਚ-1ਬੀ ਗੈਰ-ਪਰਵਾਸੀ ਨੂੰ ਅਮਰੀਕੀ ਨਾਗਰਿਕ ਜਾਂ ਕਾਨੂੰਨੀ ਤੌਰ ’ਤੇ ਪੱਕੇ ਨਾਗਰਿਕ ਕਾਮੇ ਨੂੰ ਦਿੱਤੇ ਜਾਣ ਵਾਲੀ ਸਾਲਾਨਾ ਤਨਖਾਹ ਤੋਂ ਵਧ ਸਾਲਾਨਾ ਮਿਹਨਤਾਨੇ ਦੀ ਪੇਸ਼ਕਸ਼ ਕਰ ਰਿਹਾ ਹੈ।
ਬਰੁਕਸ ਨੇ ਕਿਹਾ ਕਿ ‘ਅਮਰੀਕੀਆਂ ਨੂੰ ਨੌਕਰੀਆਂ ਪਹਿਲਾਂ ਐਕਟ’ ਲੋੜੀਂਦੇ ਸੁਧਾਰ ਲਿਆਏਗਾ ਤੇ ਐਚ-1ਬੀ ਵੀਜ਼ਾ ਪ੍ਰੋਗਰਾਮ ’ਤੇ ਨਜ਼ਰਸਾਨੀ ਕਰਦਿਆਂ ਇਹ ਯਕੀਨੀ ਕਰੇਗਾ ਕਿ ਅਮਰੀਕੀ ਕਾਮਿਆਂ ਨੂੰ ਆਪਣੇ ਹੀ ਮੁਲਕ ਵਿਚ ਨੁਕਸਾਨ ਨਾ ਝੱਲਣਾ ਪਏ। ਉਨ੍ਹਾਂ ਕਿਹਾ ਕਿ ਘੱਟ ਮਿਹਨਤਾਨੇ ’ਤੇ ਵਿਦੇਸ਼ੀ ਕਾਮਿਆਂ ਦੇ ਉਪਲਬਧ ਹੋਣ ਦੇ ਲਾਲਚ ਨੂੰ ਖ਼ਤਮ ਕਰਨ ਲਈ ਬਿੱਲ ਵਿੱਚ ਇਹ ਵਿਵਸਥਾ ਵੀ ਕੀਤੀ ਗਈ ਹੈ ਕਿ ਰੁਜ਼ਗਾਰਦਾਤਾ ਨੂੰ ਕਿਸੇ ਵੀ ਐਚ-1ਬੀ ਕਾਮੇ ਨੂੰ ਘੱਟੋ-ਘੱਟ 1.10 ਲੱਖ ਡਾਲਰ ਦੀ ਅਦਾਇਗੀ ਕਰਨੀ ਹੋਵੇਗੀ। ਬਿੱਲ ਵਿੱਚ ਅਮਰੀਕੀ ਕਾਮਿਆਂ ਦੇ ਹਿੱਤਾਂ ਦੀ ਰਾਖੀ ਲਈ ਹੋਰ ਵੀ ਕਈ ਪ੍ਰਬੰਧ ਕੀਤੇ ਗਏ ਹਨ।
ਅਮਰੀਕਾ 'ਚ ਐਚ-1ਬੀ ਵੀਜ਼ੇ ਬਾਰੇ ਰੇੜਕਾ ਬਰਕਰਾਰ, ਨੌਕਰੀਆਂ ਦੀ ਪੇਸ਼ਕਸ਼ ’ਤੇ ਰੋਕ ਦੀ ਮੰਗ
ਏਬੀਪੀ ਸਾਂਝਾ
Updated at:
05 Mar 2021 11:04 AM (IST)
ਅਮਰੀਕਾ ਵਿੱਚ ਐਚ-1ਬੀ ਵੀਜ਼ੇ ਬਾਰੇ ਰੇੜਕਾ ਬਰਕਰਾਰ ਹੈ। ਹੁਣ ਤਿੰਨ ਰਿਪਬਲਿਕਨ ਅਮਰੀਕੀ ਕਾਨੂੰਨਦਾਨਾਂ ਨੇ ਐਚ-1ਬੀ ਵੀਜ਼ਾ ਦੇ ਨਾਂ ’ਤੇ ‘ਸਸਤੀ ਵਿਦੇਸ਼ੀ ਲੇਬਰ ਦੇ ਲਾਲਚ’ ਨੂੰ ਖਤਮ ਕਰਨ ਲਈ ਬਿੱਲ ਪ੍ਰਤੀਨਧ ਸਦਨ ਵਿੱਚ ਪੇਸ਼ ਕੀਤਾ ਹੈ।
ਅਮਰੀਕਾ 'ਚ ਐਚ-1ਬੀ ਵੀਜ਼ੇ ਬਾਰੇ ਰੇੜਕਾ ਬਰਕਰਾਰ, ਨੌਕਰੀਆਂ ਦੀ ਪੇਸ਼ਕਸ਼ ’ਤੇ ਰੋਕ ਦੀ ਮੰਗ |
NEXT
PREV
Published at:
05 Mar 2021 11:04 AM (IST)
- - - - - - - - - Advertisement - - - - - - - - -