Taliban News: ਅਫ਼ਗਾਨਿਸਤਾਨ 'ਚ ਸਰਕਾਰ ਦੇ ਗਠਨ ਦੀ ਚਰਚਾ ਦੌਰਾਨ ਤਾਲਿਬਾਨੀ ਲੀਡਰ ਮੁੱਲਾ ਬਰਦਾਰ ਨੇ ਐਤਵਾਰ ਸੰਯੁਕਤ ਰਾਸ਼ਟਰ ਦੇ ਮਨੁੱਖੀ ਮਾਮਲਿਆਂ ਦੇ ਜਨਰਲ ਸਕੱਤਰ ਮਾਰਟਿਨ ਗ੍ਰੀਫਿਥਸ (Martin Griffiths)ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀ ਇਹ ਮੁਲਾਕਾਤ ਕਾਬੁਲ 'ਚ ਵਿਦੇਸ਼ ਮੰਤਰਾਲੇ 'ਚ ਹੋਈ।


ਸਥਾਨਕ ਮੀਡੀਆ ਮੁਤਾਬਕ ਇਸ ਮੁਲਾਕਾਤ ਦੀ ਜਾਣਕਾਰੀ ਤਾਲਿਬਾਨ ਦੇ ਬੁਲਾਰੇ ਮੋਹੰਮਦ ਨਈਮ ਨੇ ਟਵੀਟ ਕਰਕੇ ਦਿੱਤੀ। ਮੋਹੰਮਦ ਨਈਅਮ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਮੁਲਾਕਾਤ ਤੋਂ ਬਾਅਦ ਮਾਰਟਿਨ ਗ੍ਰੀਫਿਥਸ (Martin Griffiths)ਨੇ ਕਿਹਾ ਕਿ ਸੰਯੁਕਤ ਰਾਸ਼ਟਰ ਅਫ਼ਗਾਨਿਸਤਾਨ ਦੇ ਨਾਲ ਆਪਣਾ ਸਮਰਥਨ ਤੇ ਸਹਿਯੋਗ ਜਾਰੀ ਰੱਖੇਗਾ।


ਕੁਝ ਘਰੇਲੂ ਉਡਾਣਾਂ ਸ਼ੁਰੂ


ਅਫ਼ਗਾਨਿਸਤਾਨ ਦੇ ਤਾਲਿਬਾਨੀ ਸ਼ਾਸਕਾਂ ਨੇ ਐਤਵਾਰ ਕਾਬੁਲ ਤੋਂ ਤੇ ਕਾਬੁਲ ਲਈ ਕੁਝ ਘਰੇਲੂ ਉਡਾਣਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਕਬਜ਼ੇ 'ਚੋਂ ਬਾਹਰ ਪੰਜਸ਼ੀਰ ਸੂਬੇ 'ਤੇ ਹਮਲਾ ਤੇਜ਼ ਕਰ ਦਿੱਤਾ ਹੈ। ਅਫ਼ਗਾਨਿਸਤਾਨ ਦੀ ਰਾਜਧਾਨੀ ਦੇ ਉੱਤਰ 'ਚ ਸਥਿੱਤ ਛੋਟੇ ਪੰਜਸ਼ੀਰ 'ਚ ਤਾਲਿਬਾਨ ਵਿਰੋਧੀ ਲੜਾਕਿਆਂ ਦੀ ਅਗਵਾਈ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਕਰ ਰਹੇ ਹਨ। ਜਿੰਨ੍ਹਾਂ ਨੇ ਲੜਾਈ ਕਾਰਨ ਪ੍ਰਭਾਵਿਤ ਹੋਏ ਹਜ਼ਾਰਾਂ ਲੋਕਾਂ ਲਈ ਮਨੁੱਖੀ ਸਹਾਇਤਾ ਦੀ ਅਪੀਲ ਕੀਤੀ।


ਤਾਲਿਬਾਨ ਦੇ ਸੀਨੀਅਰ ਬੁਲਾਰੇ ਨੇ ਐਤਵਾਰਟਵੀਟ ਕੀਤਾ ਕਿ ਪੰਜਸ਼ੀਰ ਦੇ ਅੱਠ ਜ਼ਿਲ੍ਹਿਆਂ 'ਚੋਂ ਇਕ ਰੋਖਾ ਜ਼ਿਲ੍ਹੇ ਤੇ ਤਾਲਿਬਾਨ ਦਾ ਕੰਟਰੋਲ ਹੈ। ਪੰਜਸ਼ੀਰ 'ਚ ਲੜਾਕਿਆਂ ਤੋਂ ਤਾਲਿਬਾਨ ਦੇ ਕਈ ਪ੍ਰਤੀਨਿਧੀਮੰਡਲਾਂ ਨੇ ਗੱਲ ਕੀਤੀ ਹੈ ਜੋ ਫ਼ੇਲ੍ਹ ਰਹੀ ਹੈ।


ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਦੇਸ਼ ਛੱਡਣ ਤੋਂ ਬਾਅਦ ਸਾਲੇਹ ਪੰਜਸ਼ੀਰ ਪਹੁੰਚ ਗਏ ਸਨ। ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੂੰ ਕੋਈ ਨਹੀਂ ਜਿੱਤ ਸਕਦਾ।


ਕਸ਼ਮੀਰ: ਹੁਰੀਅਤ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਦੀ ਦੇਹ ਪਾਕਿਸਤਾਨੀ ਝੰਡੇ 'ਚ ਲਪੇਟੀ ਹੋਈ ਦਾ ਵੀਡੀਓ, ਮਾਮਲਾ ਦਰਜ


Nipah virus: ਕੇਰਲ 'ਚ ਕੋਰੋਨਾ ਤੋਂ ਬਾਅਦ ਹੁਣ ਨਿਪਾਹ ਵਾਇਰਸ ਦਾ ਕਹਿਰ, 12 ਸਾਲਾ ਬੱਚੇ ਦੀ ਮੌਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904