ਲਾਈਮਸਟੋਨ ਕਾਊਂਟੀ ਦੇ ਪੁਲਿਸ ਮੁਖੀ ਨੇ ਦੱਸਿਆ ਲੜਕੇ ਨੇ ਇਨ੍ਹਾਂ ਹੱਤਿਆਵਾਂ ਲਈ 9 ਐਮਐਮ ਦੀ ਗੰਨ ਵਰਤੀ। ਇਹ ਘਟਨਾ ਸੋਮਵਾਰ ਰਾਤ ਨੂੰ ਘਟੀ ਹੈ। ਪੁਲਿਸ ਨੇ ਲੜਕੇ ਦੀ ਸ਼ਨਾਖਤ ਨਹੀਂ ਦੱਸੀ ਤੇ ਨਾ ਹੀ ਅਜੇ ਤਕ ਘਟਨਾ ਪਿਛਲੇ ਕਾਰਨਾਂ ਦਾ ਪਤਾ ਲੱਗ ਸਕਿਆ ਹੈ।
ਪੁਲਿਸ ਅਨੁਸਾਰ ਲੜਕਾ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਿਹਾ ਹੈ। ਪੁਲਿਸ ਅਪਰਾਧ ਕਰਨ ਲਈ ਵਰਤੀ ਗੰਨ ਨੂੰ ਲੱਭਣ ਵਿੱਚ ਲੱਗੀ ਹੈ, ਜੋ ਲੜਕੇ ਨੇ ਆਪਣੇ ਘਰ ਦੇ ਨਜ਼ਦੀਕ ਹੀ ਸੁੱਟ ਦਿੱਤੀ ਸੀ।